ਦਿੱਲੀ ’ਚ ਕਰੋਨਾ ਦੇ ਵਧੇ ਕੇਸ;

320
Share

ਦਿੱਲੀ ਸਰਕਾਰ ਵੱਲੋਂ ਸਕੂਲਾਂ ਲਈ ਦਿਸ਼ਾ ਨਿਰਦੇਸ਼ ਜਾਰੀ
ਨਵੀਂ ਦਿੱਲੀ, 14 ਅਪ੍ਰੈਲ (ਪੰਜਾਬ ਮੇਲ)- ਦਿੱਲੀ ਵਿਚ ਕਰੋਨਾ ਦੇ ਕੇਸ ਮੁੜ ਵਧਣ ਲੱਗੇ ਹਨ। ਇਸ ਕਰ ਕੇ ਦਿੱਲੀ ਸਰਕਾਰ ਨੇ ਸਕੂਲਾਂ ਲਈ ਕਰੋਨਾ ਐਡਵਾਇਜ਼ਰੀ ਜਾਰੀ ਕੀਤੀ ਹੈ। ਸਰਕਾਰ ਨੇ ਕਿਹਾ ਹੈ ਕਿ ਜੇ ਕਿਸੇ ਸਕੂਲ ਵਿਚ ਕਰੋਨਾ ਦਾ ਇਕ ਵੀ ਕੇਸ ਮਿਲਦਾ ਹੈ ਤਾਂ ਉਸ ਸਕੂਲ ਨੂੰ ਬੰਦ ਕੀਤਾ ਜਾਵੇ ਜਾਂ ਜਿਸ ਵਿੰਗ ਵਿਚ ਕੇਸ ਮਿਲਦਾ ਹੈ, ਉਸ ਵਿੰਗ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ। ਕਰੋਨਾ ਕੇਸ ਮਿਲਣ ਦੀ ਜਾਣਕਾਰੀ ਤੁਰੰਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਦੇਣੀ ਜ਼ਰੂਰੀ ਕੀਤੀ ਜਾਵੇ। ਵਿਦਿਆਰਥੀ ਜਮਾਤਾਂ ਦੌਰਾਨ ਮਾਸਕ ਪਾਉਣ ਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇ।

Share