ਦਿੱਲੀ ਅਦਾਲਤ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਸਰਕਾਰੀ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ 36 ਵਿਦੇਸ਼ੀ ਤਬਲੀਗੀ ਬਰੀ

459
Share

ਨਵੀਂ ਦਿੱਲੀ, 16 ਦਸੰਬਰ (ਪੰਜਾਬ ਮੇਲ)- ਦਿੱਲੀ ਦੀ ਕੋਰਟ ਨੇ ਕਰੋਨਾ ਮਹਾਮਾਰੀ ਦੌਰਾਨ ਸਰਕਾਰੀ ਹੁਕਮਾਂ ਦੀ ਪਾਲਣਾ ਨਾ ਕਰਨ ਤੇ ਕਥਿਤ ਲਾਪ੍ਰਵਾਹੀ ਵਰਤਣ ਕਾਰਨ ਮੁਕੱਦਮੇ ਦਾ ਸਾਹਮਣਾ ਕਰ ਰਹੇ 14 ਦੇਸ਼ਾਂ ਦੇ 36 ਵਿਦੇਸ਼ੀ ਤਬਲੀਗੀਆਂ ਨੂੰ ਬਰੀ ਕਰ ਦਿੱਤਾ ਹੈ। ਇਹ ਸਾਰੇ ਇਥੇ ਤਬਲੀਗੀ ਸਮਾਗਮ ਵਿਚ ਸ਼ਿਰਕਤ ਕਰਨ ਆਏ ਸਨ। ਉਦੋਂ ਇਸ ਗੱਲ ਦਾ ਦੇਸ਼ ਭਰ ਵਿਚ ਰੌਲਾ ਪਿਆ ਸੀ ਕਿ ਇਨ੍ਹਾਂ ਨੇ ਕਰੋਨਾ ਫੈਲਾਅ ਦਿੱਤਾ ਹੈ।


Share