ਦਿਵਾਲੀ ਵਾਲੀ ਰਾਤ ਹੋਏ ਹਾਦਸੇ ’ਚ ਅੰਮ੍ਰਿਤਧਾਰੀ ਨੌਜਵਾਨ ਰਵਿੰਦਰ ਸਿੰਘ ਦੀ ਮੌਤ

352
Share

ਬਰੈਂਪਟਨ, 10 ਨਵੰਬਰ (ਪੰਜਾਬ ਮੇਲ)- ਬਰੈਂਪਟਨ ਵਿਖੇ ਦਿਵਾਲੀ ਵਾਲੀ ਰਾਤ ਇੱਕ ਵੇਅਰਹਾਊਸ ’ਚ ਹੋਏ ਟਰੱਕ ਟਰੈਲਰ ਹਾਦਸੇ ’ਚ ਅੰਮ੍ਰਿਤਧਾਰੀ ਨੌਜਵਾਨ ਰਵਿੰਦਰ ਸਿੰਘ (21) ਦੀ ਮੌਤ ਹੋ ਗਈ। ਰਵਿੰਦਰ ਸਿੰਘ ਵੇਅਰਹਾਊਸ ਵਿਖੇ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਸੀ। ਜਦੋਂ ਉਹ ਇੱਕ ਟਰੈਲਰ ਦਾ ਏਅਰ ਲਾਇਨ ਲੋਕ ਖੋਲ੍ਹ ਰਿਹਾ ਸੀ, ਤਾਂ ਅਚਾਨਕ ਟਰੱਕ ਡਰਾਈਵਰ ਨੇ ਟਰੱਕ ਨੂੰ ਟਰੈਲਰ ਨਾਲ ਹੁੱਕ ਕਰ ਦਿੱਤਾ, ਜਿਸ ਕਾਰਨ ਰਵਿੰਦਰ ਸਿੰਘ ਟਰੱਕ ਅਤੇ ਟਰੈਲਰ ਵਿਚਕਾਰ ਆ ਗਿਆ। ਇਸ ਹਾਦਸੇ ’ਚ ਰਵਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੰਜਾਬ ਤੋਂ ਅੰਮ੍ਰਿਤਸਰ ਨਾਲ ਪਿਛੋਕੜ ਰੱਖਣ ਵਾਲਾ ਰਵਿੰਦਰ ਸਿੰਘ 2019 ’ਚ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ’ਤੇ ਕੈਨੇਡਾ ਆਇਆ ਸੀ ਤੇ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਸੀ। ਨੌਜਵਾਨ ਦੀ ਇਸ ਬੇਵਕਤੀ ਮੌਤ ਨਾਲ ਉਸ ਨੂੰ ਜਾਨਣ ਵਾਲਿਆਂ ਨੂੰ ਬੇਹੱਦ ਧੱਕਾ ਲੱਗਿਆ ਹੈ। ਪੁਲਿਸ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਟਰੱਕਿੰਗ ਦੇ ਕਿੱਤੇ ’ਚ ਤਜ਼ਰਬੇ ਅਤੇ ਜਾਣਕਾਰੀ ਦੀ ਘਾਟ ਕਾਰਨ ਵਾਪਰਦੇ ਹਾਦਸੇ ਕੈਨੇਡਾ ਭਰ ’ਚ ਬੀਤੇ ਮਹੀਨਿਆਂ ਤੋਂ ਲਗਾਤਾਰ ਜਾਰੀ ਹਨ। ਬੀਤੇ ਮਹੀਨੇ ਹੀ ਲਗਪਗ 10 ਪੰਜਾਬੀ ਡਰਾਈਵਰਾਂ ਦੀਆਂ ਜਾਨਾਂ ਗਈਆਂ।


Share