‘ਦਸੰਬਰ ‘ਚ ਅਮਰੀਕੀਆਂ ਨੂੰ ਕੋਰੋਨਾ ਟੀਕਾ ਲਗਾਉਣ ਦੀ ਯੋਜਨਾ’

491
Share

ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)- ਅਮਰੀਕਾ ਸਰਕਾਰ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਫਾਈਜ਼ਰ ਕੰਪਨੀ ਵੱਲੋਂ ਤਿਆਰ ਕੋਵਿਡ-19 ਟੀਕੇ ਨੂੰ ਸਿਹਤ ਨਿਯਮਾਂ ਅਨੁਸਾਰ ਤੇ ਸਾਰੀਆਂ ਸਰਕਾਰੀ ਇਜਾਜ਼ਤਾਂ ਲੈ ਕੇ ਖੁਰਾਕਾਂ ਤਿਆਰ ਕਰਨ ਵਿਚ ਲੱਗ ਗਈ ਹੈ। ਅਮਰੀਕਾ ਸਰਕਾਰ ਦੀ ਯੋਜਨਾ ਹੈ ਕਿ ਦਸੰਬਰ ਵਿਚ ਅਮਰੀਕੀਆਂ ਨੂੰ ਟੀਕਾ ਲਾਉਣਾ ਸ਼ੁਰੂ ਕੀਤਾ ਜਾਵੇ।
ਸਿਹਤ ਸਕੱਤਰ ਅਲੈਕਸ ਅਜ਼ਾਰ ਨੇ ਕਿਹਾ ਕਿ ਫਾਈਜ਼ਰ ਕੰਪਨੀ ਦਾ ਇਹ ਟੀਕਾ ਉਨ੍ਹਾਂ ਦੀ ਜਰਮਨ ਸਾਥੀ ਕੰਪਨੀ ਬਾਇਓਨਟੈਕ ਐੱਸ.ਈ.ਈ. ਨਾਲ ਮਿਲ ਕੇ ਵਿਕਸਿਤ ਕੀਤਾ ਹੈ। ਇਹ ਟੀਕਾ ਟਰਾਇਲ ਵਿਚ 90 ਫ਼ੀਸਦੀ ਪ੍ਰਭਾਵਸ਼ਾਲੀ ਰਿਹਾ ਹੈ। ਯੂ.ਐੱਸ. ਟਰੱਗ ਮੇਕਰ ਨੇ ਕਿਹਾ ਕਿ ਉਸ ਨੂੰ ਅਗਲੇ ਹਫ਼ਤੇ ਤੋਂ ਜਲਦੀ ਹੀ ਸੁਰੱਖਿਆ ਦੇ ਅੰਕੜੇ ਮਿਲਾਨ ਦੀ ਉਮੀਦ ਹੈ। ਇਸ ਨੂੰ ਯੂ.ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਕੋਲ ਐਮਰਜੈਂਸੀ ਵਰਤੋਂ ਪ੍ਰਮਾਣਿਕਤਾ (ਈ.ਯੂ.ਏ.) ਲਈ ਅਪਲਾਈ ਕਰਨ ਦੀ ਜ਼ਰੂਰਤ ਹੈ। ਐੱਫ.ਡੀ.ਏ. ਦੇ ਅਧਿਕਾਰ ਹੋਣ ‘ਤੇ ਸੰਯੁਕਤ ਰਾਜ ਨੂੰ ਹਰ ਮਹੀਨੇ ਲਗਭਗ 20 ਮਿਲੀਅਨ ਖੁਰਾਕ ਫਾਈਜ਼ਰ ਟੀਕੇ ਦੀਆਂ ਪ੍ਰਾਪਤ ਹੋਣਗੀਆਂ।
ਅਜ਼ਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐੱਚ.ਐੱਚ.ਐੱਸ. ਇਸ ਮਹੀਨੇ ਦੇ ਅਖ਼ੀਰ ਵਿਚ ਸਪਲਾਈ ਖਰੀਦ ਸਕਦਾ ਹੈ। ਅਮਰੀਕਾ ‘ਚ ਫਾਈਜ਼ਰ ਟੀਕੇ ਦੀਆਂ 100 ਮਿਲੀਅਨ ਖੁਰਾਕਾਂ ਲਈ 951.95 ਬਿਲੀਅਨ ਡਾਲਰ ਦਾ ਇਕਕਾਰਨਾਮਾ ਹੈ ਤੇ 50 ਮਿਲੀਅਨ ਲੋਕਾਂ ਨੂੰ ਟੀਕਾ ਲਗਾਉਣ ਲਈ ਕਾਫ਼ੀ ਹੈ। ਇਸ ਦੇ ਨਾਲ ਹੀ 500 ਮਿਲੀਅਨ ਹੋਰ ਖੁਰਾਕਾਂ ਹਾਸਲ ਕਰਨ ਦੇ ਬਦਲ ਹਨ। ਯੂ.ਐੱਸ. ਛੂਤ ਦੀਆਂ ਬਿਮਾਰੀਆਂ ਦੇ ਮਾਹਰ ਡਾ. ਐਂਥਨੀ ਫੌਸੀ ਨੇ ਵੀ ਕਿਹਾ ਕਿ ਉਮੀਦ ਹੈ ਕਿ ਟੀਕੇ ਦੀਆਂ ਖੁਰਾਕਾਂ ਕੁਝ ਉੱਚ ਤਰਜੀਹ ਸਮੂਹਾਂ ਲਈ ਦਸੰਬਰ ਵਿਚ ਉਪਲੱਬਧ ਹੋਣਗੀਆਂ। ਉਨ੍ਹਾਂ ਕਿਹਾ ਮਾਰਚ 21 ਦੇ ਅਖੀਰ ਤੇ ਅਪ੍ਰੈਲ ਦੇ ਸ਼ੁਰੂ ‘ਚ ਅਸੀਂ ਹਰੇਕ ਅਮਰੀਕੀ ਲਈ ਟੀਕੇ ਦੀ ਪੂਰਤੀ ਦੀ ਉਮੀਦ ਕਰਦੇ ਹਾਂ।


Share