ਦਸਹਿਰੇ ਮੌਕੇ ਬਰਨਾਲਾ ‘ਚ ਮੋਦੀ ਤੇ ਸ਼ਾਹ ਦੇ ਪੁਤਲੇ ਸਾੜਨ ਦਾ ਸੱਦਾ

554
Share

ਬਰਨਾਲਾ, 22 ਅਕਤੂਬਰ (ਪੰਜਾਬ ਮੇਲ)- ਬੀਕੇਯੂ ਏਕਤਾ-ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਜਪਾ ਆਗੂਆਂ ਦੇ ਘਰਾਂ ਦੇ ਘਿਰਾਓ ਦੇ ਸੱਦੇ ਤਹਿਤ ਜ਼ਿਲ੍ਹਾ ਬਰਨਾਲਾ ਭਾਜਪਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੇ ਘਰ ਅੱਗੇ ਲੱਗੇ ਪੱਕੇ ਮੋਰਚੇ ਦੌਰਾਨ ਔਰਤਾਂ ਤੇ ਬੱਚੀਆਂ ਨੇ ਮੋਰਚੇ ਦੀ ਕਮਾਨ ਸੰਭਾਲਿਆ। ਦੂਸਰੇ ਪਾਸੇ ਜਥੇਬੰਦੀ ਦੇ ਕਾਫਲੇ ਨੇ ਸ਼ਹਿਰ ਅੰਦਰ ਮੋਟਰਸਾਈਕਲਾਂ ਨਾਲ ਝੰਡਾ ਮਾਰਚ ਕਰਕੇ 25 ਅਕਤੂਬਰ ਨੂੰ ਕਾਲਾ ਮਾਹਰ ਮੈਦਾਨ ਵਿਖੇ ਦਸਹਿਰੇ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੁੰਡਲੀ ਦੇ ਪੁਤਲੇ ਸਾੜਨ ਦਾ ਸ਼ਹਿਰੀਆਂ ਨੂੰ ਸੱਦਾ ਦਿੱਤਾ। ਮਾਰਚ ਦੀ ਅਗਵਾਈ ਰੂਪ ਸਿੰਘ ਛੰਨਾਂ, ਜਰਨੈਲ ਸਿੰਘ ਬਦਰਾ, ਭਗਤ ਸਿੰਘ ਛੰਨਾਂ, ਦਰਸ਼ਨ ਸਿੰਘ ਭੈਣੀ, ਮਹਿਰਾਜ, ਬਲੌਰ ਸਿੰਘ ਛੰਨਾਂ, ਮਨਪ੍ਰੀਤ ਸਿੰਘ ਰੂੜੇਕੇ ਤੇ ਜੱਜ ਸਿੰਘ ਗਹਿਲ ਨੇ ਕੀਤੀ। ਔਰਤਾਂ ਵੱਲੋਂ ਇਸ ਧਰਨੇ ਵਿਚ ਸ਼ਮੂਲੀਅਤ ਕੀਤੀ ਗਈ।


Share