ਦਵਿੰਦਰ ਬੰਬੀਹਾ ਗਰੁੱਪ ਨੇ ਕਬੱਡੀ ਖਿਡਾਰੀਆਂ ਨੂੰ ਦਿੱਤੀ ਸਿੱਧੀ ਧਮਕੀ

68
* ਕਿਹਾ: ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਖੇਡਣ ਵਾਲਾ ਖਿਡਾਰੀ ਆਪਣੀ ਮੌਤ ਦਾ ਹੋਵੇਗਾ ਖ਼ੁਦ ਜ਼ਿੰਮੇਵਾਰ
ਬਠਿੰਡਾ, 29 ਸਤੰਬਰ (ਪੰਜਾਬ ਮੇਲ)- ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਦੀ ਅਜੇ ਗੁੱਥੀ ਸੁਲਝੀ ਨਹੀਂ ਅਤੇ ਦੂਜੇ ਪਾਸੇ ਪੰਜਾਬ ਕਬੱਡੀ ਸੀਜ਼ਨ-2022-23 ਦੇ ਵੱਡੇ ਖੇਡ ਮੇਲਿਆਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਦਵਿੰਦਰ ਬੰਬੀਹਾ ਗਰੁੱਪ ਨੇ ਕਬੱਡੀ ਖਿਡਾਰੀਆਂ ਨੂੰ ਸਿੱਧੀ ਧਮਕੀ ਦੇ ਦਿੱਤੀ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਖੇਡਣ ਵਾਲਾ ਖਿਡਾਰੀ ਆਪਣੀ ਮੌਤ ਦਾ ਖ਼ੁਦ ਜ਼ਿੰਮੇਵਾਰ ਹੋਵੇਗਾ। ਸੋਸ਼ਲ ਮੀਡੀਆ ’ਤੇ ਪਾਈ ਅਜਿਹੀ ਪੋਸਟ ਮਗਰੋਂ ਜਿੱਥੇ ਆਉਣ ਵਾਲੇ ਕਬੱਡੀ ਸੀਜ਼ਨ ’ਤੇ ਦਹਿਸ਼ਤ ਦੇ ਬੱਦਲ ਮੰਡਰਾਉਣ ਲੱਗੇ ਹਨ, ਉੱਥੇ ਖਿਡਾਰੀਆਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਉਕਤ ਪੋਸਟ ਨੂੰ ਦਵਿੰਦਰ ਬੰਬੀਹਾ ਗਰੁੱਪ ਤੋਂ ਇਲਾਵਾ ਸ਼ਾਰਪ ਸ਼ੂਟਰ ਬੰਬੀਹਾ, ਕੁਸ਼ਾਲ ਚੌਧਰੀ ਗਰੁੱਪ, ਟਿਲੂ ਤਾਜਪੁਰੀਆ ਗਰੁੱਪ, ਅਮਿੱਤ ਡਾਗਰ ਗੈਂਗਸਟਰ, ਨੌਰਥ ਇੰਡੀਆ ਕਿੰਗ, ਭੂਪੀ ਰਾਣਾ ਗਰੁੱਪ ਆਦਿ ਨਾਲ ਹੈਸਟੈਗ ਕੀਤਾ ਗਿਆ।