ਦਰੋਪਦੀ ਮੁਰਮੂ ਭਾਰਤ ਦੀ 15ਵੀਂ ਰਾਸ਼ਟਰਪਤੀ ਬਣੀ

82
Share

ਗਿਣਤੀ ਦੇ ਤੀਜੇ ਗੇੜ ’ਚ ਬਹੁਮਤ ਦਾ ਅੰਕੜਾ ਪਾਰ ਕੀਤਾ
ਨਵੀਂ ਦਿੱਲੀ, 21 ਜੁਲਾਈ (ਪੰਜਾਬ ਮੇਲ)- ਦਰੋਪਦੀ ਮੁਰਮੂ ਮੁਲਕ ਦੇ15ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਨੇ ਵੋਟਾਂ ਦੀ ਗਿਣਤੀ ਦੇ ਤੀਜੇ ਗੇੜ ਵਿਚ ਬਹੁਮਤ ਦਾ ਅੰਕੜਾ ਪਾਰ ਕਰ ਲਿਆ। ਐੱਨ.ਡੀ.ਏ. ਨੇ ਉਨ੍ਹਾਂ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਸੀ, ਜਦੋਂ ਕਿ ਵਿਰੋਧੀ ਪਾਰਟੀਆਂ ਨੇ ਯਸ਼ਵੰਤ ਸਿਨਹਾ ਨੂੰ ਮੈਦਾਨ ਵਿਚ ਉਤਾਰਿਆ ਸੀ। ਉਨ੍ਹਾਂ ਦੀ ਜਿੱਤ ਦਾ ਰਸਮੀ ਐਲਾਨ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਬਾਅਦ ਹੋਣ ਦੀ ਸੰਭਾਵਨਾ ਹੈ ਪਰ ਉਨ੍ਹਾਂ 5,77,777 ਵੋਟਾਂ ਹਾਸਲ ਕਰ ਲਈਆਂ ਹਨ, ਜੋ ਕੁਲ ਵੋਟਾਂ ਦੇ ਅੱਧ ਤੋਂ ਵਧ ਹੈ। ਰਿਟਰਨਿੰਗ ਅਫਸਰ ਪੀ.ਸੀ. ਮੋਦੀ ਨੇ ਐਲਾਨ ਕੀਤਾ ਕਿ ਮੁਰਮੂ ਹੁਣ ਤੱਕ ਕੁੱਲ 53 ਫੀਸਦੀ ਵੋਟਾਂ ਹਾਸਲ ਕਰ ਚੁੱਕੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅਤੇ ਰਾਜਨਾਥ ਸਿੰਘ ਨੇ ਦਰੋਪਦੀ ਮੁਰਮੂ ਨੂੰ ਵਧਾਈ ਦਿੱਤੀ ਹੈ।

Share