ਤੰਬਾਕੂ ਦੀ ਵਰਤੋਂ ਆਲਮੀ ਪੱਧਰ ਤੇ ਲੋਕਾਂ ਦੀ ਸਿਹਤ ਲਈ ਇੱਕ ਵੱਡਾ ਖ਼ਤਰਾ ਅਤੇ ਤੰਬਾਕੂਨੋਸ਼ੀ ਨਾਲ ਵੱਧ ਜਾਂਦੀ ਹੈ ਕੋਰੋਨਾਵਾਇਰਸ ਹੋਣ ਦੀ ਸੰਭਾਵਨਾ

755
Share

ਚੰਡੀਗੜ੍ਹ, 30 ਮਈ (ਪੰਜਾਬ ਮੇਲ)- “ਤੰਬਾਕੂ ਦੀ ਵਰਤੋਂ ਵਿਸ਼ਵਵਿਆਪੀ ਤੌਰ ‘ਤੇ ਜਨਤਕ ਸਿਹਤ ਲਈ ਇਕ ਵੱਡਾ ਖ਼ਤਰਾ ਹੈ ਅਤੇ ਤੰਬਾਕੂ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਸੰਭਾਵਨਾ ਨੂੰ ਵਧਾਉਣ ਵਾਲੇ ਸਾਧਨ ਵਜੋਂ ਕੰਮ ਕਰਦਾ ਹੈ। ਧੂਆਂ ਰਹਿਤ ਤੰਬਾਕੂਨੋਸ਼ੀ ਕਰਨ ਵਾਲੇ ਸਭ ਤੋਂ ਪਹਿਲਾਂ ਮਾਰੂ ਬਿਮਾਰੀਆਂ ਅਤੇ ਜਲਦੀ ਮੌਤ ਦਾ ਸ਼ਿਕਾਰ ਹੁੰਦੇ ਹਨ, ਅਤੇ ਦੂਜਾ ਅਜਿਹੇ ਉਪਭੋਗਤਾਵਾਂ ਦਾ ਜਨਤਕ ਥਾਵਾਂ ਤੇ ਥੁੱਕਣ ਦਾ ਰੁਝਾਨ ਹੁੰਦਾ ਹੈ, ਜਿਸ ਨਾਲ ਕਈ ਬਿਮਾਰੀਆਂ, ਵਿਸ਼ੇਸ਼ ਕਰਕੇ ਛੂਤ ਦੀਆਂ ਬਿਮਾਰੀਆਂ ਜਿਵੇਂ ਕਿ ਕੋਵਿਡ-19 ਫੈਲਾਅ ਸਬੰਧੀ ਸਿਹਤ ਜੋਖਮ ਦਾ ਖ਼ਤਰਾ ਹੋਰ ਵਧ ਜਾਂਦਾ ਹੈ। ਇਹ ਪ੍ਰਗਟਾਵਾ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਵਿਸ਼ਵ ਨੋ ਤੰਬਾਕੂ ਦਿਵਸ ਦੇ ਮੌਕੇ ਕੀਤਾ।
ਮੰਤਰੀ ਨੇ ਕਿਹਾ ਕਿ ਧੂੰਆਂ ਰਹਿਤ ਤੰਬਾਕੂ ਦੀ ਵਰਤੋਂ ਇਕ ਮਾੜਾ ਵਾਤਾਵਰਣ ਵੀ ਬਣਾਉਂਦੀ ਹੈ ਜਿਸ ਨਾਲ ਬਿਮਾਰੀਆਂ ਦੀ ਸੰਭਾਵਨਾ ਵਧਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਲੋਕ ਜਨਤਕ ਥਾਵਾਂ ‘ਤੇ ਤੰਬਾਕੂ ਦੀ ਵਰਤੋਂ ਨਾ ਕਰਨ ਅਤੇ ਨਾ ਥੁੱਕਣ ਕਿਉਂਕਿ ਇਸ ਨਾਲ ਕੋਵਿਡ -19 ਅਤੇ ਟੀਬੀ ਸਮੇਤ ਹੋਰ ਛੂਤ ਦੀਆਂ ਬਿਮਾਰੀਆਂ ਹੋਣ ਦਾ ਖਦਸ਼ਾ ਹੁੰਦਾ ਹੈ। ਉਨ੍ਹਾਂ ਕਿਹਾ ਹੁਣ ਜਨਤਕ ਥਾਵਾਂ ‘ਤੇ ਥੁੱਕਣ ਲਈ 500 ਰੁਪਏ ਜੁਰਮਾਨਾ ਲਗਾਇਆ ਜਾਵੇਗਾ।
ਸ: ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਧੂੰਆਂ ਰਹਿਤ ਤੰਬਾਕੂਨੋਸ਼ੀ ਦੇ ਘਾਤਕ ਨੁਕਸਾਨਾਂ ਨੂੰ ਉਜਾਗਰ ਕਰਨ ਅਤੇ ਲੋਕਾਂ ਨੂੰ ਖਾਸ ਕਰਕੇ ਕੋਰੋਨਾ ਵਿਸ਼ਾਣੂ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਤੰਬਾਕੂ ਦਾ ਸੇਵਨ ਨਾ ਕਰਨ ਲਈ ਪ੍ਰੇਰਿਤ ਕਰਨ ਵਜੋਂ ਰਾਜ ਵਿਆਪੀ ਜਾਗਰੂਕਤਾ ਮੁਹਿੰਮ ਚਲਾਈ ਹੈ। ਸਬੂਤ-ਅਧਾਰਤ ਮੁਹਿੰਮ ਵਿੱਚ “ਮੈਂ ਵਿਸ਼ਵਾਸ ਨਹੀਂ ਕਰਦਾ” ਨਾਮਕ ਇੱਕ ਪ੍ਰੀਟੇਸਟਡ ਪਬਲਿਕ ਸਰਵਿਸ ਘੋਸ਼ਣਾ (ਪੀਐਸਏ) ਦੀ ਸ਼ੁਰੂਆਤ ਵੀ ਸ਼ਾਮਲ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਧੂੰਆਂ ਰਹਿਤ ਤੰਬਾਕੂਨੋਸ਼ੀ ਕਰਨ ਵਾਲਿਆਂ ਨੂੰ ਕੈਂਸਰ ਹੋਣ ਦਾ ਵੱਧ ਖ਼ਤਰਾ ਹੈ ਜਦਕਿ ਅਜਿਹਾ ਖਤਰਾ ਤੰਬਾਕੂ ਦੀ ਵਰਤੋਂ ਨਾ ਕਰਨ ਵਾਲਿਆਂ ਵਿਚ ਘੱਟ ਰਹਿੰਦਾ ਹੈ। ਇਹ ਕੈਂਸਰ ਤੰਬਾਕੂ ਦੀ ਨਿਯਮਤ ਵਰਤੋਂ ਦੇ ਪੰਜ ਸਾਲਾਂ ਦੇ ਅੰਦਰ ਬਣ ਸਕਦੇ ਹਨ। ਮੁਹਿੰਮ ਨੂੰ ਵਿਸ਼ਵਵਿਆਪੀ ਜਨਤਕ ਸਿਹਤ ਸੰਸਥਾ ਦੀਆਂ ਵਿਰਾਟ ਤਕਨੀਕੀਕ ਰਣਨੀਤੀਆਂ ਦੀ ਸਹਾਇਤਾ ਨਾਲ ਤਿਆਰ ਅਤੇ ਵਿਕਸਤ ਕੀਤਾ ਗਿਆ ਹੈ।
ਰਾਜ ਵਿਆਪੀ ਜਾਗਰੂਕਤਾ ਮੁਹਿੰਮ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾÀਂਦਿਆਂ ਉਨ੍ਹਾਂ ਅੱਗੇ ਕਿਹਾ ਕਿ 30 ਸੈਕਿੰਡ ਲੰਮੇ ਪੀਐਸਏ ਵਿੱਚ ਦੱਸਿਆ ਗਿਆ ਹੈ ਕਿ ਧੂੰਆਂ ਰਹਿਤ ਤੰਬਾਕੂ ਦੀ ਵਰਤੋਂ ਕਰਨ ਵਾਲਾ ਵਿਅਕਤੀ ਸ਼ੁਰੂ ਵਿਚ ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੇ ਸਿਹਤ ਨੁਕਸਾਨਾਂ ਵਿਚ ਵਿਸ਼ਵਾਸ ਕਰਨ ਤੋਂ ਇਨਕਾਰ ਕਰਦਾ ਹੈ। ਆਖਰਕਾਰ ਉਹ ਮੂੰਹ ਦੇ ਕੈਂਸਰ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਬਿਮਾਰੀ ਨਾਲ ਉਸਦੀ ਮੌਤ ਹੋ ਜਾਂਦੀ ਹੈ।ਅੰਤ ਤੱਕ, ਪੀਐਸਏ ਲੋਕਾਂ ਨੂੰ ਚੱਲ ਰਹੀ ਕੋਵਿਡ ਮਹਾਂਮਾਰੀ ਦਾ ਮੁਕਾਬਲਾ ਕਰਨ ਦੇ ਮੱਦੇਨਜ਼ਰ ਤੰਬਾਕੂ ਦੀ ਵਰਤੋਂ ਨੂੰ ਛੱਡਣ ਲਈ ਪ੍ਰੇਰਿਤ ਕਰਦਾ ਹੈ ਅਤੇ ਜੇ ਉਨ੍ਹਾਂ ਨੂੰ ਤੰਬਾਕੂਨੋਸ਼ੀ ਛੱਡਣ ਲਈ ਸਹਾਇਤਾ ਲੋੜੀਂਦੀ ਹੈ ਤਾਂ ਰਾਸ਼ਟਰੀ ਕੁਇਟ ਲਾਈਨ ਨੰਬਰ (1800-11-2356) ਜਾਂ ਮਿਸਡ ਕਾਲ ਨੰਬਰ (011-22901701) ਤੇ ਕਾਲ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਲਈ ਆਪੀਸੀ 1860 ਦੀ ਧਾਰਾ 268, 269 ਅਤੇ 278 ਤਹਿਤ ਜਨਤਕ ਥਾਵਾਂ ‘ਤੇ ਤੰਬਾਕੂਨੋਸ਼ੀ ਕਰਨ / ਤੰਬਾਕੂ ਥੁੱਕਣ ‘ ਤੇ ਪਾਬੰਦੀ ਲਗਾਈ ਹੈ।
ਡਾ. ਨੰਦਿਤਾ ਮੁਰੂਕੁਟਲਾ, ਵਾਈਸ ਪ੍ਰੈਜ਼ੀਡੈਂਟ, ਗਲੋਬਲ ਪਾਲਿਸੀ ਐਂਡ ਰਿਸਰਚ, ਪਾਲਿਸੀ, ਐਡਵੋਕੇਸੀ ਐਂਡ ਕਮਿਉਨੀਕੇਸ਼ਨ, ਵਾਈਟਲ ਸਟ੍ਰੈਟਿਜੀਜ਼ , ਨੇ ਕਿਹਾ ਕਿ ਤੰਬਾਕੂ ਦੀ ਰੋਕਥਾਮ ਲਈ ਵੱਡੇ ਪੱਧਰ ਦੀਆਂ ਮੀਡੀਆ ਮੁਹਿੰਮਾਂ ਇੱਕ ਸ਼ਕਤੀਸ਼ਾਲੀ ਤੇ ਪ੍ਰਭਾਵੀ ਤਰੀਕਾ ਹਨ। ਅਸੀਂ ‘ਮੈਂ ਨਹੀਂ ਮੰਨਦਾ’ ਦੀ ਸਮੇਂ ਸਿਰ ਸ਼ੁਰੂਆਤ ਅਤੇ ਪੂਰੇ ਪੰਜਾਬ ਵਿੱਚ ਮੁਹਿੰਮ ਨੂੰ ਉਤਸ਼ਾਹਤ ਕਰਨ ਲਈ ਰਾਜ ਦੇ ਸਿਹਤ ਵਿਭਾਗ ਦੀ ਸ਼ਲਾਘਾ ਕਰਦੇ ਹਾਂ। ਤੰਬਾਕੂ ਦੀ ਵਰਤੋਂ ਦੇ ਘਾਤਕ ਸਿਹਤ ਨੁਕਸਾਨ ਨੂੰ ਦਰਸਾਉਂਦਿਆਂ, ਇਹ ਮੁਹਿੰਮ ਮੌਜੂਦਾ ਧੂਆਂ ਰਹਿਤ ਤੰਬਾਕੂਨੋਸ਼ਾਂ ਅਤੇ ਸੰਭਾਵਤ ਉਪਭੋਗਤਾਵਾਂ ਨੂੰ ਮੁੱਢਲੇ ਦੌਰ ਵਿਚ ਹੀ ਤੰਬਾਕੂ ਛੱਡਣ ਲਈ ਪ੍ਰੇਰਿਤ ਕਰੇਗੀ।
—-

ਪੰਜਾਬ ਵਿੱਚ ਤੰਬਾਕੂ ਕੰਟਰੋਲ ਦੀਆਂ ਕੋਸ਼ਿਸ਼ਾਂ ਸਬੰਧੀ ਹੋਰ ਜਾਣਕਾਰੀ:
ਪੰਜਾਬ ਰਾਜ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ (ਵਪਾਰ ਅਤੇ ਵਣਜ ਦਾ ਇਸ਼ਤਿਹਾਰਬਾਜ਼ੀ ਅਤੇ ਨਿਯਮ, ਉਤਪਾਦਨ, ਸਪਲਾਈ ਅਤੇ ਵੰਡ) ਐਕਟ, 2003 ਅਤੇ ਨਿਯਮਾਂ ਨੂੰ ਲਾਗੂ ਕਰ ਰਿਹਾ ਹੈ। ਹੁਣ ਤੱਕ ਚੁੱਕੇ ਗਏ ਕੁਝ ਵੱਡੇ ਕਦਮ ਹੇਠ ਲਿਖੇ ਅਨੁਸਾਰ ਹਨ
ਕੋਟਪਾ, 2003 ਅਧੀਨ ਚਲਾਨ: ਸੂਬੇ ਵਿਚ ਪਿਛਲੇ ਦੋ ਸਾਲਾਂ ਦੌਰਾਨ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ (ਕੋਟਪਾ) 2003 ਅਧੀਨ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੁੱਲ 21,446 (2019- 20) ਅਤੇ 23,886 (2018-19) ਚਲਾਨ ਜਾਰੀ ਕੀਤੇ ਗਏ ਹਨ।
ਤੰਬਾਕੂ ਛੁਡਾਊ ਕੇਂਦਰ: ਸੂਬੇ ਸਾਰੇ ਜ਼ਿਲ੍ਹਿਆਂ ਵਿਚ ਤੰਬਾਕੂ ਛੁਡਾਊ ਕੇਂਦਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਕੇਂਦਰਾਂ ਵਿੱਚ ਤੰਬਾਕੂ ਛੱਡਣ ਵਾਸਤੇ ਬੁਪਰੋਨੌਰਫਾਈਨ ਦੀਆਂ ਗੋਲੀਆਂ, ਨਿਕੋਟੀਨ ਗਮ ਅਤੇ ਪੈਚਸ ਜਿਹੀਆਂ ਦਵਾਈਆਂ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੇਂਦਰਾਂ ਵਿੱਚ 2019-20 ਦੌਰਾਨ ਤੰਬਾਕੂ ਦਾ ਸੇਵਨ ਕਰਨ ਵਾਲੇ ਕੁੱਲ 20,239 ਵਿਅਕਤੀਆਂ ਨੇ ਸੇਵਾਵਾਂ ਪ੍ਰਾਪਤ ਕੀਤੀਆਂ ਹਨ।
ਕੋਵਿਡ 19 ਮਹਾਂਮਾਰੀ ਦੌਰਾਨ ਬਿਨਾਂ ਧੂੰਏਂ ਵਾਲੇ ਤੰਬਾਕੂ, ਪਾਨ ਮਸਾਲੇ ਅਤੇ ਥੁੱਕਣ ਤੇ ਪਾਬੰਦੀ: 12 ਜ਼ਿਲ੍ਹਿਆਂ ਨੇ ਸੀ.ਆਰ.ਪੀ.ਸੀ. ਐਕਟ, 1973 ਦੀ ਧਾਰਾ 144 ਅਧੀਨ ਬਿਨਾਂ ਧੂੰਏਂ ਵਾਲੇ ਤੰਬਾਕੂ, ਪਾਨ ਮਸਾਲੇ ਅਤੇ ਅਜਿਹੇ ਹੋਰ ਉਤਪਾਦਾਂ ਦੇ ਉਤਪਾਦਨ, ਨਿਰਮਾਣ, ਆਯਾਤ, ਨਿਰਯਾਤ, ਆਵਾਜਾਈ, ਵਿਕਰੀ, ਵੰਡ, ਭੰਡਾਰਨ, ਇਸ਼ਤਿਹਾਰਬਾਜ਼ੀ ਅਤੇ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ ਜੋ ਥੁੱਕਣ ਜਾਂ ਇਸਦੀ ਵਰਤੋਂ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਭਿਆਨਕ ਬਿਮਾਰੀ ਦੇ ਫੈਲਾਅ ਦਾ ਕਾਰਨ ਬਣਦੇ ਹਨ।
ਈ-ਸਿਗਰੇਟ ਉੱਤੇ ਪਾਬੰਦੀ: ਪੰਜਾਬ 2013 ਵਿੱਚ ਈ-ਸਿਗਰੇਟ ਨੂੰ ਡਰੱਗਜ਼ ਐਂਡ ਕਾਸਮੈਟਿਕਸ ਐਕਟ ਤਹਿਤ ਅਪ੍ਰਵਾਨਿਤ ਦਵਾਈ ਘੋਸ਼ਿਤ ਕਰਨ ਵਾਲਾ ਪਹਿਲਾ ਸੂਬਾ ਸੀ। ਮੁਹਾਲੀ (ਜੁਰਮਾਨਾ 1 ਲੱਖ ਅਤੇ 3 ਸਾਲ ਦੀ ਕੈਦ) ਅਤੇ ਸੰਗਰੂਰ (ਜੁਰਮਾਨਾ 55,000 ਰੁਪਏ ਅਤੇ 3 ਸਾਲ ਕੈਦ) ਜਿਲ੍ਹੇ ਵਿੱਚ ਦੋ ਅਦਾਲਤੀ ਕੇਸਾਂ ਦੇ ਫੈਸਲੇ ਵਿੱਚ ਈ-ਸਿਗਰੇਟ ਵੇਚਣ ਵਾਲਿਆਂ ਨੂੰ ਡਰੱਗ ਐਂਡ ਕਾਸਮੈਟਿਕ ਐਕਟ ਤਹਿਤ ਜ਼ੁਰਮਾਨਾ ਕੀਤਾ ਗਿਆ ਹੈ।
ਹੁੱਕਾ ਬਾਰ ‘ਤੇ ਮੁਕੰਮਲ ਪਾਬੰਦੀ: ਸੂਬੇ ਵਿਚ ਹੁੱਕਾਂ ਬਾਰਾਂ ‘ਤੇ ਮੁਕੰਮਲ ਪਾਬੰਦੀ ਲਗਾਉਣ ਸਬੰਧੀ ਪੰਜਾਬ ਦੇ ਮਾਨਯੋਗ ਸਿਹਤ ਮੰਤਰੀ ਵੱਲੋਂ ਪ੍ਰਸਤਾਵਿਤ ਬਿੱਲ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ ਹੈ ਅਤੇ ਭਾਰਤ ਦੇ ਰਾਸ਼ਟਰਪਤੀ ਦੁਆਰਾ ਮਨਜ਼ੂਰ ਕੀਤਾ ਗਿਆ ਹੈ (ਨੋਟੀਫਿਕੇਸ਼ਨ ਮਿਤੀ 18 ਸਤੰਬਰ 2018)।
ਤੰਬਾਕੂ ਮੁਕਤ ਪਿੰਡ: ਸੂਬੇ ਵਿਚ ਕੁਲ 739 ਪਿੰਡਾਂ ਨੇ ਮਤਾ ਪਾਸ ਕਰਕੇ ਖੁਦ ਨੂੰ ਤੰਬਾਕੂ ਮੁਕਤ ਪਿੰਡ ਘੋਸ਼ਿਤ ਕੀਤਾ ਹੈ।


Share