ਤੰਬਾਕੂ ਦਾ ਸੇਵਨ ਕਰਨ ਵਾਲਿਆਂ ਲਈ ‘ਕਰੋਨਾ ਵਾਇਰਸ’ ਦਾ ਜਿਆਦਾ ਖਤਰਾ-ਡਾ. ਸੁਖਵਿੰਦਰ ਸਿੰਘ ਸੋਹਲ ਆਸਟਰੇਲੀਆ

775
Share

ਔਕਲੈਂਡ, 28 ਮਾਰਚ (ਹਰਜਿੰਦਰ ਸਿੰਘ ਬਸਿਆਲਾ/ (ਪੰਜਾਬ ਮੇਲ)- ਯੂਨੀਵਰਸਿਟੀ ਆਫ ਟਸਮਾਨੀਆ ਆਸਟਰੇਲੀਆ ਦੇ ਸੀਨੀਅਰ ਲੈਕਚਰਾਰ ਅਤੇ ‘ਰੈਸਪਾਰੇਟਰੀ ਰਿਸਰਚ ਗਰੁਪ’ ਦੇ ਮੁੱਖੀ ਡਾ. ਸੁਖਵਿੰਦਰ ਸਿੰਘ ਸੋਹਲ ਦਾ ਕਹਿਣਾ ਹੈ ਕਿ ਤੰਬਾਕੂ ਦਾ ਨਸ਼ਾ (ਸਿਗਰਟਾਂ ਅਤੇ ਬੀੜੀਆਂ ਜਾਂ ਇਲੈਕਟ੍ਰਾਨਿਕ ਸਮੋਕਿੰਗ) ਕਰਨ ਵਾਲਿਆਂ ਨੂੰ ਕਰੋਨਾ ਵਾਇਰਸ ਹੋਣ ਦਾ ਜਿਆਦਾ ਖਤਰਾ ਹੈ। ਅਜਿਹਾ ਖੋਜ ਵਿਚ ਆਇਆ ਹੈ। ਬਾਹਰਲੇ ਮੁਲਕਾਂ ਦੇ ਨਾਲ-ਨਾਲ ਇੰਡੀਆ ਦੇ ਵਿਚ ਵੀ ਬਹੁਤ ਸਾਰੇ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ ਅਤੇ ਆਪਣੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਹਨ। ਚਾਈਨਾ ਦੇ ਵਿਚ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲਿਆਂ ਵਿਚ 50% ਤੱਕ ਲੋਕ ਤੰਬਾਕੂ ਦਾ ਸੇਵਨ ਕਰਨ ਵਾਲੇ ਸਨ। ਇਕ ਤੰਬਾਕੂ ਪੀਣ ਵਾਲੇ ਨੂੰ ਕਰੋਨਾ ਵਾਇਰਸ ਦਾ 14% ਹੋਰ ਜਿਆਦਾ ਖਤਰਾ ਹੁੰਦਾ ਹੈ।
ਭਾਰਤ ਦੇ ਵਿਚ ਤੰਬਾਕੂ ਦਾ ਸੇਵਨ ਸਦੀਆਂ ਤੋਂ ਹੋ ਰਿਹਾ ਹੈ। ਧੂਮਰਪਾਨ ਦੇ ਨਾਂਅ ਤੇ ਇਸ ਨੂੰ ਘਰੇਲੂ ਇਲਾਜ ਦੇ ਤੌਰ ਤੇ ਵੀ ਵਰਤਿਆ ਜਾਂਦਾ ਰਿਹਾ। 17ਵੀਂ ਸਦੀ ਦੇ ਵਿਚ ਪ੍ਰਚਲਿਤ ਤੰਬਾਕੂ ਮਸ਼ਹੂਰ ਹੋਇਆ। 2 ਅਕਤੂਬਰ 2008 ਤੋਂ ਜਨਤਕ ਥਾਵਾਂ ਉਤੇ ਇਸਦੇ ਪੀਣ ਦੀ ਮਨਾਹੀ ਹੈ। ਵਰਲਡ ਹੈਲਥ ਸੰਸਥਾ ਮੁਤਾਬਿਕ 120 ਮਿਲੀਅਨ ਲੋਕ ਭਾਰਤ ਵਿਚ ਤੰਬਾਕੂ ਪੀਂਦੇ ਹਨ ਜੋ ਕਿ ਵਿਸ਼ਵ ਦਾ 12% ਬਣਦਾ ਹੈ। ਹਰ ਸਾਲ 10 ਲੱਖ ਇਸੇ ਤੰਬਾਕੂ ਤੋਂ ਪੈਦਾ ਹੋਈ ਬਿਮਾਰੀ ਨਾਲ ਮਰਦਾ ਹੈ। 2015 ਦੇ ਵਿਚ 108 ਮਿਲੀਅਨ ਮਰਦ ਲੋਕ ਤੰਬਾਕੂ ਪੀਂਦੇ ਸਨ ਅਤੇ ਇਹ ਵਾਧਾ 1998 ਤੋਂ 2015 ਤੱਕ 36% ਹੈ। ਪੰਜਾਬ ਦੇ ਵਿਚ ਸਥਾਨਕ ਲੋਕਾਂ ਦੇ ਅਤੇ ਪ੍ਰਵਾਸੀ ਲੋਕਾਂ ਦੇ ਵਿਚ ਤੰਬਾਕੂ ਪੀਣ ਦੀ ਕਾਫੀ ਆਦਤ ਹੈ ਅਤੇ ਇਹ ਲੋਕ ਤੋਂ ਕਰੋਨਾ ਵਰਗੀ ਭਿਆਨਿਕ ਬਿਮਾਰੀ ਦਾ ਜਲਦੀ ਸ਼ਿਕਾਰ ਹੋ ਸਕਦੇ ਹਨ, ਸੋ ਸਰਕਾਰ ਇਸ ਪਾਸੇ ਵੱਲ ਵੀ ਧਿਆਨ ਦੇਵੇ ਤਾਂ ਕਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਵਿਚ ਮਦਦ ਮਿਲ ਸਕਦੀ ਹੈ।

News Pic:

NZ P93  ੨੮ March-੧

 ਡਾ. ਸੁਖਵਿੰਦਰ ਸਿੰਘ ਸੋਹਲ। 


Share