ਤੋਹਫ਼ੇ ’ਚ ਮਿਲੇ ਹਾਰ ਨੂੰ ਵੇਚਣ ਦੇ ਮਾਮਲੇ ’ਚ ਇਮਰਾਨ ਖਿਲਾਫ ਜਾਂਚ ਸ਼ੁਰੂ

221
Share

ਇਸਲਾਮਾਬਾਦ, 14 ਅਪ੍ਰੈਲ (ਪੰਜਾਬ ਮੇਲ)-ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਤੋਹਫ਼ੇ ’ਚ ਮਿਲੇ ਮਹਿੰਗੇ ਹਾਰ ਨੂੰ 18 ਕਰੋੜ ਰੁਪਏ ’ਚ ਵੇਚੇ ਜਾਣ ਦੀ ਜਾਂਚ ਖੋਲ੍ਹ ਦਿੱਤੀ ਹੈ। ‘ਦਿ ਐਕਸਪ੍ਰੈੱਸ ਟਿ੍ਰਬਿਊਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਮਰਾਨ ਨੇ ਇਹ ਹਾਰ ਤੋਸ਼ੇਖਾਨੇ ’ਚ ਨਾ ਭੇਜ ਕੇ ਸਾਬਕਾ ਵਿਸ਼ੇਸ਼ ਸਹਾਇਕ ਜ਼ੁਲਫਿਕਾਰ ਬੁਖਾਰੀ ਨੂੰ ਦੇ ਦਿੱਤਾ ਸੀ ਜਿਸ ਨੇ ਇਹ ਲਾਹੌਰ ਦੇ ਇਕ ਸੁਨਿਆਰੇ ਨੂੰ 18 ਕਰੋੜ ਰੁਪਏ ’ਚ ਵੇਚ ਦਿੱਤਾ ਸੀ। ਕਾਨੂੰਨ ਮੁਤਾਬਕ ਤੋਹਫ਼ੇ ’ਚ ਮਿਲੀ ਕੋਈ ਵੀ ਵਸਤੂ ਸਰਕਾਰੀ ਖ਼ਜ਼ਾਨੇ ’ਚ ਜਮ੍ਹਾ ਕਰਵਾਈ ਜਾਣੀ ਚਾਹੀਦੀ ਹੈ ਪਰ ਜੇਕਰ ਇੰਜ ਨਹੀਂ ਕੀਤਾ ਜਾਂਦਾ ਹੈ ਤਾਂ ਇਹ ਗ਼ੈਰਕਾਨੂੰਨੀ ਕਾਰਵਾਈ ਹੈ।

Share