ਤੂਫਾਨ ‘ਇਡਾ’ ਦੀ ਤਬਾਹੀ : ਨਿਊਯਾਰਕ ਹੜ੍ਹ ‘ਚ 4 ਭਾਰਤੀ ਮੂਲ ਦੇ ਅਤੇ 3 ਨੇਪਾਲੀ ਲੋਕਾਂ ਦੀ ਮੌਤ

523
Share

ਨਿਊਯਾਰਕ, 5 ਸਤੰਬਰ (ਪੰਜਾਬ ਮੇਲ)- ਅਮਰੀਕਾ ਵਿੱਚ ਤੂਫਾਨ ‘ਇਡਾ’ ਨੇ ਤਬਾਹੀ ਮਚਾਈ ਹੋਈ ਹੈ। ਤੂਫਾਨ ਕਾਰਨ ਆਏ ਭਿਆਨਕ ਹੜ੍ਹ ਵਿਚ ਨਿਊਯਾਰਕ ਵਿੱਚ ਭਾਰਤੀ ਮੂਲ ਦੇ ਚਾਰ ਲੋਕ ਅਤੇ ਤਿੰਨ ਲੋਕਾਂ ਦੇ ਇੱਕ ਨੇਪਾਲੀ ਪਰਿਵਾਰ ਦੀ ਮੌਤ ਹੋ ਗਈ ਹੈ। 1 ਸਤੰਬਰ ਨੂੰ ਨਿਊਯਾਰਕ ਸਿਟੀ ਵਿੱਚ ਉਨ੍ਹਾਂ ਦੇ ਬੇਸਮੈਂਟ ਫਲੈਟ ਵਿੱਚ ਪਾਣੀ ਭਰ ਗਿਆ ਸੀ, ਜਿਸ ਕਾਰਨ 43 ਸਾਲਾ ਫਾਮਤੀ ਰਾਮਸਕ੍ਰਿਟ ਅਤੇ 22 ਸਾਲਾ ਉਹਨਾਂ ਦਾ ਬੇਟਾ ਕ੍ਰਿਸ਼ਾਹ ਡੁੱਬ ਗਏ। 48 ਸਾਲਾ ਮਿੰਗਮਾ ਸ਼ੇਰਪਾ, 52 ਸਾਲਾ ਆਂਗ ਗੇਲੂ ਲਾਮਾ ਅਤੇ ਉਨ੍ਹਾਂ ਦਾ ਛੋਟਾ ਬੇਟਾ ਲੋਬਸੰਗ ਲਾਮਾ (2) ਵੀ ਡੁੱਬ ਗਏ ਜਦੋਂ ਸ਼ਹਿਰ ਵਿੱਚ ਰਿਕਾਰਡ ਤੋੜ ਮੀਂਹ ਪੈਣ ਮਗਰੋਂ ਬੇਸਮੈਂਟ ਫਲੈਟ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਗਿਆ। ਰਾਸ਼ਟਰਪਤੀ ਜੋਅ ਬਾਈਡੇਨ ਮੰਗਲਵਾਰ ਨੂੰ ਨਿਊਯਾਰਕ ਸਿਟੀ ਕਾਉਂਟੀ ਦਾ ਦੌਰਾ ਕਰਨ ਵਾਲੇ ਹਨ। ਗੁਆਂਢੀ ਨਿਊ ਜਰਸੀ ਵਿੱਚ, 46 ਸਾਲਾ ਮਾਲਤੀ ਕਾਂਚੇ ਉਸ ਸਮੇਂ ਪਾਣੀ ਵਿੱਚ ਡੁੱਬ ਗਈ, ਜਦੋਂ ਉਸ ਦੀ ਕਾਰ ਹੜ੍ਹ ਵਾਲੀ ਸੜਕ ‘ਤੇ ਰੁੱਕ ਗਈ ਸੀ।ਨਿਊ ਜਰਸੀ ਵਿੱਚ 31 ਸਾਲ ਦਾਨੁਸ਼ ਰੈਡੀ ਹੜ੍ਹ ਨਾਲ ਭਰੇ ਪਾਣੀ ਵਾਲੀ 36 ਇੰਚ ਦੀ ਸੀਵਰ ਪਾਈਪ ਵਿੱਚ ਫਸ ਗਏ ਹਾਲਾਂਕਿ ਤੂਫਾਨ ਇਡਾ ਲੂਸੀਆਨਾ ਰਾਜ ਅਤੇ ਇਸਦੇ ਗੁਆਂਢੀ ਰਾਜਂ ਵਿੱਚ ਸਭ ਤੋਂ ਵੱਧ ਵਿਨਾਸ਼ਕਾਰੀ ਸੀ, ਜਿੱਥੇ ਪੂਰੇ ਇਲਾਕੇ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਇਸਦਾ ਸਭ ਤੋਂ ਘਾਤਕ ਅਸਰ ਨਿਊਯਾਰਕ ਖੇਤਰ ਵਿੱਚ ਸੀ ਜਿੱਥੇ ਘੱਟੋ ਘੱਟ 42 ਲੋਕ ਮਾਰੇ ਗਏ – ਨਿਊ ਜਰਸੀ ਵਿੱਚ 25, ਨਿਊਯਾਰਕ ਸਿਟੀ ਵਿੱਚ 16 ਅਤੇ ਕਨੈਕਟੀਕਟ ਵਿੱਚ ਇੱਕ। ਉਸ ਦਿਨ 20.5 ਸੈਂਟੀਮੀਟਰ ਦੀ ਕੁੱਲ ਬਾਰਿਸ਼ ਵਿੱਚੋਂ 7.5 ਸੈਂਟੀਮੀਟਰ ਤੋਂ ਵੱਧ ਇੱਕ ਘੰਟੇ ਦੇ ਅੰਦਰ ਪਿਆ ਅਤੇ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇਸ ਦੀ ਤੁਲਨਾ “ਨਿਆਗਰਾ ਫਾਲਸ ਲੈਵਲ” ਨਾਲ ਕੀਤੀ।ਮੀਂਹ ਦੀ ਤੀਬਰਤਾ ਨਾਲ ਸ਼ਹਿਰ ਦਾ ਬੁਨਿਆਦੀ ਢਾਂਚਾ ਤਬਾਹ ਹੋ ਗਿਆ ਸੀ। ਨੇਤਾਵਾਂ ਨੇ ਭਾਰੀ ਮੀਂਹ ਲਈ ਗਲੋਬਲ ਵਾਰਮਿੰਗ ਨੂੰ ਜ਼ਿੰਮੇਵਾਰ ਠਹਿਰਾਇਆ।ਸੈਨੇਟ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਚੱਕ ਸ਼ੂਮਰ ਨੇ ਕਿਹਾ,“ਗਲੋਬਲ ਵਾਰਮਿੰਗ ਕਾਰਨ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ।” ਬਾਈਡੇਨ ਨੇ ਦੋਵਾਂ ਰਾਜਾਂ ਲਈ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਹੈ ਤਾਂ ਜੋ ਉਹ ਤੇਜ਼ੀ ਨਾਲ ਸੰਘੀ ਸਹਾਇਤਾ ਪ੍ਰਾਪਤ ਕਰ ਸਕਣ।


Share