ਤੁਲਸੀ ਗਬਾਰਡ ਵੱਲੋਂ ਰਾਸ਼ਟਰਪਤੀ ਚੋਣਾਂ ਲਈ ਜੋਅ ਬਿਡੇਨ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ

599
Share

ਵਾਸ਼ਿੰਗਟਨ, 20 ਮਾਰਚ (ਪੰਜਾਬ ਮੇਲ)- ਭਾਰਤੀ ਮੂਲ ਦੀ ਅਮਰੀਕੀ ਸਾਂਸਦ ਤੁਲਸੀ ਗਬਾਰਡ ਨੇ ਡੈਮੋਕਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ਤੋਂ ਖੁਦ ਨੂੰ ਬਾਹਰ ਕਰ ਲਿਆ ਹੈ। ਵੀਰਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਤੁਲਸੀ ਨੇ ਅਪਣੇ ਵਿਰੋਧੀ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕਰ ਦਿੰਤਾ। ਤੁਲਸੀ ਦੇ ਇਸ ਕਦਮ ਤੋਂ ਬਾਅਦ ਡੈਮੋਕਰੇਟਿਕ ਪਾਰਟੀ ਵਲੋਂ ਉਮੀਦਵਾਰ ਬਣਨ ਦੀ ਦੌੜ ਵਿਚ ਹੁਣ ਸਿਰਫ ਦੋ ਨੇਤਾ ਜੋਅ ਬਿਡੇਨ ਅਤੇ ਬਰਨੀ ਸੈਂਡਰਸ ਬਚੇ ਹਨ। ਹਵਾਈ ਤੋਂ ਸਾਂਸਦ ਤੁਲਸੀ ਨੇ ਆਨਲਾਈਨ ਵੀਡੀਓ ਸੰਦੇਸ਼ ਵਿਚ ਕਿਹਾ, ਮੈਂ ਅੱਜ ਰਾਸ਼ਟਰਪਤੀ ਅਹੁਦੇ ਦੇ ਲਈ ਉਮੀਦਵਾਰੀ ਦੇ ਪ੍ਰਚਾਰ ਦੀ ਮੁਹਿੰਮ ਰੋਕ ਰਹੀ ਹਾਂ। ਮੈਂ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਨੂੰ ਅਪਣਾ ਪੂਰਾ ਸਮਰਥਨ ਦਿੰਦੀ ਹਾਂ,ਜੋ ਇਸ ਦੇਸ਼ ਨੂੰ Îਇਕਜੁਟ ਰੱਖਣਾ ਚਾਹੁੰਦੇ ਹਨ। ਤੁਲਸੀ ਨੇ ਅੱਗੇ ਕਿਹਾ, ਹਾਲਾਂਕਿ ਮੈਂ ਬਿਡੇਨ ਦੇ ਹਰ ਮੁੱਦਿਆਂ ਨਾਲ ਇਤਫਾਕ ਨਹੀ ਰੱਖਦੀ ਹਾਂ।


Share