ਤਿੰਨ ਵਿਗਿਆਨੀਆਂ ਨੂੰ ਹੈਪੇਟਾਈਟਸ ਸੀ ਦੀ ਖੋਜ ਲਈ ਮਿਲਿਆ ਨੋਬੇਲ ਮੈਡੀਸਨ ਪੁਰਸਕਾਰ

595
Share

ਸਟਾਕਹੋਮ, 5 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਹਾਰਵੇ ਜੇ. ਆਲਟਰ ਤੇ ਚਾਰਲਸ ਐੱਮ. ਰਾਈਸ ਅਤੇ ਬਰਤਾਨਵੀ ਵਿਗਿਆਨੀ ਮਾਈਕਲ ਹੌਟਨ ਨੂੰ ਹੈਪੇਟਾਈਟਸ ਸੀ ਵਾਇਰਸ ਦੀ ਖੋਜ ਲਈ ਇਸ ਸਾਲ ਦਾ ਨੋਬੇਲ ਮੈਡੀਸਨ ਪੁਰਸਕਾਰ ਦਿੱਤਾ ਗਿਆ ਹੈ। ਨੋਬੇਲ ਕਮੇਟੀ ਦੇ ਮੁਖੀ ਥੋਮਸ ਪਰਲਮਾਨ ਨੇ ਅੱਜ ਸਟਾਕਹੋਮ ਵਿਚ ਜੇਤੂਆਂ ਦੇ ਨਾਂ ਦਾ ਐਲਾਨ ਕੀਤਾ। ਆਲਮੀ ਸਿਹਤ ਸੰਗਠਨ ਦੇ ਅਨੁਮਾਨਾਂ ਮੁਤਾਬਕ ਵਿਸ਼ਵ ਭਰ ਵਿਚ ਸੱਤ ਕਰੋੜ ਤੋਂ ਵੱਧ ਹੈਪੇਟਾਈਟਸ ਦੇ ਕੇਸ ਹਨ ਤੇ ਹਰ ਸਾਲ ਇਸ ਕਰਕੇ ਚਾਰ ਲੱਖ ਮੌਤਾਂ ਹੁੰਦੀਆਂ ਹਨ। ਇਹ ਮਰਜ਼ ਨਾ ਸਿਰਫ਼ ਪੁਰਾਣਾ ਬਲਕਿ ਜਿਗਰ ਵਿਚ ਸਾੜ ਤੇ ਕੈਂਸਰ ਦਾ ਮੁੱਖ ਕਾਰਨ ਹੈ। ਕਾਬਿਲੇਗੌਰ ਹੈ ਕਿ ਨੋਬੇਲ ਕਮੇਟੀ ਵੱਲੋਂ ਆਉਂਦੇ ਦਿਨਾਂ ਵਿਚ ਭੌਤਿਕ ਤੇ ਰਸਾਇਣ ਵਿਗਿਆਨ ਸਮੇਤ ਸਾਹਿਤ, ਸ਼ਾਂਤੀ ਤੇ ਅਰਥ ਵਿਗਿਆਨ ਦੇ ਖੇਤਰ ਵਿਚ ਇਸ ਮਾਣਮੱਤੇ ਪੁਰਸਕਾਰ ਲਈ ਨਾਵਾਂ ਦਾ ਐਲਾਨ ਕੀਤਾ ਜਾਵੇਗਾ।


Share