ਤਿੰਨ ਟਰੱਕਾਂ ਵਿੱਚ 300 ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਹੋਏ ਬਰਾਮਦ

147
Share

ਫਰਿਜ਼ਨੋ (ਕੈਲੀਫੋਰਨੀਆ), 21 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਮੈਕਸੀਕਨ ਅਧਿਕਾਰੀਆਂ ਵੱਲੋਂ ਤਿੰਨ ਟਰੱਕਾਂ ਵਿੱਚ ਬੰਦ 300 ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਬਰਾਮਦ ਕੀਤਾ ਹੈ। ਇਸ ਸੰਬੰਧੀ ਮੈਕਸੀਕਨ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਆਟੇਮਾਲਾ ਦੀ ਸਰਹੱਦ ਨੇੜੇ ਕੇਂਦਰੀ ਅਮਰੀਕੀ ਦੇ ਪ੍ਰਵਾਸੀਆਂ ਨਾਲ ਭਰੇ ਤਿੰਨ ਟ੍ਰੇਲਰ ਟਰੱਕ ਮਿਲੇ ਹਨ। ਮੈਕਸੀਕਨ ਮਾਈਗ੍ਰੇਸ਼ਨ ਏਜੰਟਾਂ ਨੇ ਨੈਸ਼ਨਲ ਗਾਰਡ ਪੁਲਿਸ ਦੇ ਨਾਲ ਰੁਟੀਨ ਜਾਂਚ ਦੇ ਹਿੱਸੇ ਵਜੋਂ ਟਰੱਕਾਂ ਨੂੰ ਰੋਕਿਆ ਜਿਹਨਾਂ ਵਿੱਚੋਂ ਤਕਰੀਬਨ 329 ਗੁਆਟੇਮਾਲਾ ਅਤੇ ਹਾਂਡੂਰਾਨ ਨਾਲ ਸੰਬੰਧਿਤ ਲੋਕਾਂ ਨੂੰ ਬਰਾਮਦ ਕੀਤਾ। ਇਹਨਾਂ ਵਿੱਚ 114 ਇਕੱਲੇ ਨਾਬਾਲਗ ਵੀ ਸ਼ਾਮਲ ਸਨ।ਗ੍ਰਹਿ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ, ਇਹਨਾਂ ਟਰੱਕਾਂ ਨੂੰ ਚਿਆਪਾਸ ਰਾਜ ਦੀ ਰਾਜਧਾਨੀ ਤੁਕਸਤਲਾ ਗੁਟੀਰੇਜ਼ ਦੇ ਦੱਖਣ ਵੱਲ ਇੱਕ ਹਾਈਵੇ ਤੇ ਰੋਕਿਆ ਗਿਆ ਸੀ।ਪ੍ਰਵਾਸੀਆਂ ਨੂੰ ਖਾਣਾ ਅਤੇ ਪਾਣੀ ਦਿੱਤਾ ਗਿਆ ਸੀ।  ਬਿਆਨ ਅਨੁਸਾਰ ਟਰੱਕਾਂ ਵਿੱਚ ਪ੍ਰਵਾਸੀਆਂ ਨੂੰ ਭੋਜਨ ਮੁਹੱਈਆ ਕਰਵਾਇਆ ਗਿਆ ਸੀ । ਇਸ ਸੰਬੰਧੀ ਕਾਰਵਾਈ ਕਰਦਿਆਂ ਕਿ ਇਕੱਲੇ ਨਾਬਾਲਿਗਾਂ ਨੂੰ ਮਾਈਗ੍ਰੇਸ਼ਨ ਅਥਾਰਟੀ ਦੁਆਰਾ ਚਲਾਏ ਜਾਂਦੇ ਸ਼ੈਲਟਰਾਂ ਵਿੱਚ ਭੇਜਿਆ ਗਿਆ  ਜਦੋਂਕਿ ਬਾਲਗਾਂ ਨੂੰ ਪ੍ਰਬੰਧਕੀ ਕਾਰਵਾਈ ਸ਼ੁਰੂ ਕਰਨ ਲਈ ਨੇੜਲੇ ਦਫਤਰਾਂ ਵਿੱਚ ਲਿਜਾਇਆ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਮਰੀਕਾ, ਮੈਕਸੀਕਨ ਸਰਹੱਦ ‘ਤੇ ਵੱਧ ਰਹੇ ਮਨੁੱਖਤਾਵਾਦੀ ਸੰਕਟ ਵੱਲ ਆਪਣੀ ਪਹੁੰਚ ਨੂੰ ਹੋਰ ਤੇਜ਼ ਕਰ ਰਿਹਾ ਹੈ।

Share