ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਕੇ.ਐੱਮ.ਪੀ. ਤੇ ਕੇ.ਜੀ.ਪੀ. ਐਕਸਪ੍ਰੈੱਸਵੇਜ਼ ਨੂੰ ਸ਼ਨਿਚਰਵਾਰ ਕਰਨਗੇ ਜਾਮ

148
Share

ਨਵੀਂ ਦਿੱਲੀ, 9 ਅਪ੍ਰੈਲ (ਪੰਜਾਬ ਮੇਲ)- ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕੌਮੀ ਪੱਧਰ ’ਤੇ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ 10 ਅਪਰੈਲ ਨੂੰ ਸਵੇਰੇ 8 ਵਜੇ ਤੋਂ ਅਗਲੇ 24 ਘੰਟਿਆਂ ਲਈ ਕੁੰਡਲੀ-ਮਾਨੇਸਰ-ਪਲਵਲ (ਕੇ.ਐੱਮ.ਪੀ.) ਐਕਸਪ੍ਰੈੱਸਵੇਅ ਤੇ ਕੁੰਡਲੀ-ਗਾਜ਼ੀਆਬਾਦ-ਪਲਵਲ (ਕੇ.ਜੀ.ਪੀ.) ਐਕਸਪ੍ਰੈੱਸਵੇਅ ਜਾਮ ਕੀਤੇ ਜਾਣਗੇ। ਪਹਿਲਾਂ ਇਨ੍ਹਾਂ ਐਕਸਪ੍ਰੈੱਸਵੇਜ਼ ਨੂੰ ਸਵੇਰੇ 11 ਵਜੇ ਤੋਂ ਅਗਲੇ ਦਿਨ 11 ਵਜੇ ਤੱਕ ਜਾਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਪਰ ਹਾੜ੍ਹੀ ਦੀ ਵਾਢੀ ਲਈ ਜਾ ਰਹੀਆਂ ਕੰਬਾਈਨਾਂ, ਫਸਲਾਂ ਵੇਚਣ ਜਾਣ ਵਾਲੇ ਕਿਸਾਨਾਂ ਤੇ ਦਿੱਲੀ ਵਾਸੀਆਂ ਨੂੰ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਇਹ ਸਮਾਂ ਬਦਲਿਆ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੀ ਬੀਤੇ ਦਿਨ ਸਿੰਘੂ ਬਾਰਡਰ ਉੱਤੇ ਅਹਿਮ ਬੈਠਕ ਹੋਈ ਸੀ, ਜਿਸ ਵਿਚ ਅਹਿਮ ਫ਼ੈਸਲੇ ਕੀਤੇ ਗਏ ਸਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਕਿਸਾਨੀ ਘੋਲ ਨੂੰ ਹੋਰ ਧਾਰ ਦੇਣ ਲਈ ਅਪ੍ਰੈਲ ਮਹੀਨੇ ਵਿਚ ਕਈ ਪ੍ਰੋਗਰਾਮ ਉਲੀਕੇ ਗਏ ਹਨ।

Share