ਤਿ੍ਰਣਮੂਲ ਕਾਂਗਰਸ ਆਗੂ ਦੇ ਘਰੋਂ ਮਿਲੀਆਂ ਈ.ਵੀ.ਐੱਮਜ਼ ਤੇ ਵੀਵੀਪੈਟ ਮਿਲਣ ਮਗਰੋਂ ਚੋਣ ਅਧਿਕਾਰੀ ਮੁਅੱਤਲ

83
Share

ਉਲੂਬੇਰੀਆ (ਪੱਛਮੀ ਬੰਗਾਲ), 6 ਅਪ੍ਰੈਲ (ਪੰਜਾਬ ਮੇਲ)- ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ’ਚ ਤਿ੍ਰਣਮੂਲ ਕਾਂਗਰਸ ਦੇ ਆਗੂ ਘਰੋਂ ਚਾਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਤੇ ਇੰਨੀਆਂ ਹੀ ਵੀਵੀਪੈਟ ਮਸ਼ੀਨਾਂ ਮਿਲਣ ਮਗਰੋਂ ਚੋਣ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਉਲੂਬੇਰੀਆ ਉੱਤਰ ਅਸੈਂਬਲੀ ਹਲਕੇ ਦੇ ਤੁਲਸੀਬੇਰੀਆ ਪਿੰਡ ਦੀ ਹੈ। ਅਧਿਕਾਰੀ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਵੱਡੇ ਤੜਕੇ ਟੀ.ਐੱਮ.ਸੀ. ਆਗੂ ਦੇ ਘਰ ਦੇ ਬਾਹਰ ਵਾਹਨ ਖੜ੍ਹਾ ਵੇਖਿਆ, ਜਿਸ ’ਤੇ ਚੋਣ ਕਮਿਸ਼ਨ ਦਾ ਸਟਿੱਕਰ ਲੱਗਾ ਸੀ। ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ, ਤਾਂ ਸਥਾਨਕ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆ ਗਿਆ। ਅਧਿਕਾਰੀਆਂ ਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਚੋਣ ਅਧਿਕਾਰੀ ਤਪਨ ਸਰਕਾਰ ਈ.ਵੀ.ਐੱਮਜ਼ ਦੇ ਨਾਲ ਟੀ.ਐੱਮ.ਸੀ. ਆਗੂ ਘਰ ਰੁਕਿਆ ਸੀ। ਚੋਣ ਅਧਿਕਾਰੀ ਨੇ ਈ.ਵੀ.ਐੱਮਜ਼ ਤੇ ਵੀਵੀਪੈਟ ਕਬਜ਼ੇ ’ਚ ਲੈ ਕੇ ਸਬੰਧਤ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀ ਨੇ ਕਿਹਾ, ਇਨ੍ਹਾਂ ਚਾਰ ਈ.ਵੀ.ਐੱਮਜ਼ ਨੂੰ ਮੰਗਲਵਾਰ ਦੀ ਪੋਲਿੰਗ ਲਈ ਨਹੀਂ ਵਰਤਿਆ ਜਾਵੇਗਾ ਤੇ ਉਨ੍ਹਾਂ ਇਸ ਪੂਰੇ ਮਾਮਲੇ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਰਿਪੋਰਟ ਮੰਗ ਲਈ ਹੈ।

Share