ਤਿਹਾੜ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਕਿਸਾਨਾਂ ਦਾ ਮੋਗਾ ਪੁੱਜਣ ’ਤੇ ਲੋਕਾਂ ਵੱਲੋਂ ਭਰਵਾਂ ਸਵਾਗਤ

426
Share

ਮੋਗਾ, 6 ਮਾਰਚ (ਪੰਜਾਬ ਮੇਲ)- ਟਰੈਕਟਰ ਪਰੇਡ ਦੌਰਾਨ ਦਿੱਲੀ ਪੁਲਿਸ ਵੱਲੋਂ ਗਿ੍ਰਫ਼ਤਾਰ ਕੀਤੇ ਗਏ ਪਿੰਡ ਤਤਾਰੀਏ ਵਾਲਾ ਦੇ 11 ਨੌਜਵਾਨ ਕਿਸਾਨਾਂ ਦਾ ਤਿਹਾੜ ਜੇਲ੍ਹ ’ਚੋਂ ਰਿਹਾਈ ਮਗਰੋਂ ਅੱਜ ਮੋਗਾ ਪੁੱਜਣ ’ਤੇ ਇਲਾਕੇ ਦੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿਘ ਮੱਖਣ ਬਰਾੜ ਦੀ ਅਗਵਾਈ ਹੇਠ ਸ਼ਹਿਰ ਦੀ ਹੱਦ ’ਤੇ ਪਿੰਡ ਤਤਾਰੀਏ ਵਾਲਾ ਦੇ ਅੰਮਿ੍ਰਤਪਾਲ ਸਿੰਘ ਸਣੇ 11 ਨੌਜਵਾਨਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ। ਕਿਸਾਨਾਂ ਨੂੰ ਓਪਨ ਜੀਪ ’ਚ ਵੱਖ-ਵੱਖ ਪਿੰਡਾਂ ਵਿਚੋਂ ਕਾਫ਼ਲੇ ਦੇ ਰੂਪ ’ਚ ਪਿੰਡ ਤਤਾਰੀਏ ਵਾਲਾ ਲਿਜਾਇਆ ਗਿਆ, ਜਿੱਥੇ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।

Share