ਤਾਲਿਬਾਨ ਵੱਲੋਂ ਸੀ.ਆਈ.ਏ. ਤੋਂ ਟ੍ਰੇਨਿੰਗ ਪ੍ਰਾਪਤ ਅਫਗਾਨੀਆਂ ਨੂੰ ਜਾਨੋਂ ਮਾਰਨ ਦੀ ਧਮਕੀ

449
Share

ਵਾਸ਼ਿੰਗਟਨ, 12 ਸਤੰਬਰ (ਪੰਜਾਬ ਮੇਲ)- ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ (ਸੀ.ਆਈ.ਏ.) ਤੋਂ ਟ੍ਰੇਨਿੰਗ ਪ੍ਰਾਪਤ ਵਿਸ਼ੇਸ਼ ਫੋਰਸਾਂ ਦੇ ਮੁੱਖ ਸਮੂਹ ਦੇ ਮੈਂਬਰਾਂ ਨੂੰ ਰੂਸ ਤੋਂ ਪਾਬੰਦੀਸ਼ੁਦਾ ਤਾਲਿਬਾਨੀ ਅੱਤਵਾਦੀਆਂ ਵਲੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਨੇ ਕਾਬੁਲ ਵਿਚ ਅਮਰੀਕੀ ਨਿਕਾਸੀ ਮੁਹਿੰਮ ’ਚ ਮਦਦ ਕੀਤੀ ਸੀ।
ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਤਾਲਿਬਾਨ ਨੇ ਸਮੂਹ ਦੇ ਕੁਝ ਮੈਂਬਰਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਭਰਿਆ ਸੰਦੇਸ਼ ਭੇਜਿਆ ਹੈ। ਅਫਗਾਨਿਸਤਾਨ ’ਚ ਤਾਲਿਬਾਨ ਦੇ ਬਦਲੇ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਨੇ 2000 ਤੋਂ ਜ਼ਿਆਦਾ ਅਮਰੀਕੀ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਨਾਲ-ਨਾਲ 5550 ਸਥਾਨਕ ਦੂਤਘਰ ਦੇ ਮੁਲਾਜ਼ਮਾਂ, ਹੋਰ ਦੇਸ਼ਾਂ ਦੇ ਨਾਗਰਿਕਾਂ ਅਤੇ ਅਫਗਾਨਾਂ ਨੂੰ ਕੱਢਣ ਲਈ ਅਮਰੀਕੀ ਫੌਜ ਦੀ ਮਦਦ ਕੀਤੀ ਸੀ।

Share