ਤਾਲਿਬਾਨ ਵੱਲੋਂ ਅਫਗਾਨ ਪਾਸਪੋਰਟ ਤੇ ਰਾਸ਼ਟਰੀ ਪਛਾਣ ਪੱਤਰ ’ਚ ਬਦਲਾਅ ਕਰਨ ਦੀ ਕਾਰਵਾਈ ਸ਼ੁਰੂ

699
Share

ਕਾਬੁਲ, 27 ਸਤੰਬਰ (ਪੰਜਾਬ ਮੇਲ)- ਅਫ਼ਗਾਨਿਸਤਾਨ ’ਚ ਤਾਲਿਬਾਨ ਸ਼ਾਸਨ ਵਲੋਂ ਕਾਨੂੰਨ ਅਤੇ ਨਿਯਮਾਂ ’ਚ ਨਿਤ ਨਵੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਅਫ਼ਗਾਨ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ (ਐੱਨ.ਆਈ.ਡੀ.) ’ਚ ਬਦਲਾਅ ਕਰਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਤੇ ਨਵੇਂ ਪਾਸਪੋਰਟ ’ਤੇ ਦੇਸ਼ ਦਾ ਨਾਂਅ ‘ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ’ ਲਿਖਿਆ ਜਾ ਰਿਹਾ ਹੈ। ਅਫ਼ਗਾਨ ਤਾਲਿਬਾਨ ਸਰਕਾਰ ਦੇ ਸੂਚਨਾ ਤੇ ਸੱਭਿਆਚਾਰ ਦੇ ਉਪ ਮੰਤਰੀ ਅਤੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਿਛਲੀ ਅਸ਼ਰਫ਼ ਗਨੀ ਦੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਉਕਤ ਦਸਤਾਵੇਜ਼ ਫਿਲਹਾਲ ਦੇਸ਼ ਦੇ ਕਾਨੂੰਨੀ ਦਸਤਾਵੇਜ਼ਾਂ ਵਜੋਂ ਪ੍ਰਮਾਣਿਕ ਹਨ। ਦੱਸਿਆ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ’ਚ ਪਾਸਪੋਰਟ ਅਤੇ ਐੱਨ.ਆਈ.ਡੀ. ਵਿਭਾਗ ਅਜੇ ਵੀ ਬੰਦ ਹਨ ਤੇ ਸਿਰਫ਼ ਉਹ ਅਫ਼ਗਾਨ ਨਾਗਰਿਕ, ਜਿਨ੍ਹਾਂ ਨੇ ਆਪਣੀ ਬਾਇਓਮੈਟਿ੍ਰਕਸ ਕੀਤੀ ਹੈ, ਉਹ ਹੀ ਆਪਣੇ ਪਾਸਪੋਰਟ ਅਤੇ ਐੱਨ.ਆਈ.ਡੀ. ਪ੍ਰਾਪਤ ਕਰ ਸਕਦੇ ਹਨ।

Share