ਤਾਲਿਬਾਨ ਦੇ ਟੌਪ ਲੀਡਰ ਸਿਰਾਜੂਦੀਨ ਹੱਕਾਨੀ ਅਤੇ ਤਿੰਨ ਕਮਾਂਡਰ ਕੋਰੋਨਾ ਦੀ ਲਪੇਟ ਵਿੱਚ ਆਏ

707
Share

ਨਵੀਂ ਦਿੱਲੀ, 23 ਮਈ (ਪੰਜਾਬ ਮੇਲ)- ਤਾਲਿਬਾਨ ਦੇ ਟੌਪ ਲੀਡਰ ਸਿਰਾਜੂਦੀਨ ਹੱਕਾਨੀ ਅਤੇ ਤਿੰਨ ਕਮਾਂਡਰ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ। ਇਹ ਜਾਣਕਾਰੀ ਦਿੱਲੀ ਅਤੇ ਕਾਬੁਲ ਵਿੱਚ ਅੱਤਵਾਦ ਵਿਰੋਧੀ ਟੀਮ ਦੇ ਅਪਰੇਟਿਵਸ ਨੇ ਦਿੱਤੀ। ਸਿਰਾਜੂਦੀਨ ਹੱਕਾਨੀ ਤਾਲਿਬਾਨ ਦੀ ਤਲਵਾਰ ਸ਼ਾਖਾ ਹੱਕਾਨੀ ਨੈਟਕਰ ਦਾ ਮੁਖੀ ਵੀ ਹੈ। ਜਾਣਕਾਰੀ ਮੁਤਾਬਕ ਸਿਰਾਜੂਦੀਨ ਹੱਕਾਨੀ ਨੂੰ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਇੱਕ ਹੋਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਤਾਲਿਬਾਨ ਦੇ ਜਿਨ•ਾਂ ਦੂਜੇ ਨੇਤਾਵਾਂ ਨੂੰ ਕੋਰੋਨਾ ਹੋਣ ਦੀ ਸੂਚਨਾ ਮਿਲੀ ਹੈ, ਉਨ•ਾਂ ਵਿੱਚ ਮੁੱਲਾ ਆਮਿਰ ਖਾਨ ਮੁੱਤਾਕੀ ਅਤੇ ਫਜਲ ਮਜਲੂਮ ਸ਼ਾਮਲ ਹੈ। ਇਹ ਦੋਵੇਂ ਹੀ ਨੇਤਾ ਤਾਲਿਬਾਨ ਅਤੇ ਅਮਰੀਕੀ ਵਿਸ਼ੇਸ਼ ਪ੍ਰਤੀਨਿਧੀ ਦੇ ਵਿਚਕਾਰ ਚੱਲ ਰਹੀ ਗੱਲਬਾਤ ਦਾ ਹਿੱਸਾ ਹਨ। ਸੂਚਨਾ ਮਿਲੀ ਹੈ ਕਿ ਮੁੱਲਾ ਨੂਰੁਦੀਨ ਤੁਰਬੀ ਦੇ ਨਾਲ ਤਾਲਿਬਾਨ ਦੇ ਦੋ ਨੇਤਾਵਾਂ ਨੂੰ ਕਵੇਟਾ ਅਤੇ ਕਰਾਚੀ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਇਸ ਵਿਚਕਾਰ ਤਾਲਿਬਾਨ ਨੇਤਾਵਾਂ ਨੇ ਇਹ ਮੰਨਣ ਤੋਂ ਮਨ•ਾ ਕਰ ਦਿੱਤਾ ਹੈ ਕਿ ਉਨ•ਾਂ ਦਾ ਟੌਪ ਲੀਡਰ ਨੂੰ ਕੋਰੋਨਾ ਹੋਇਆ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਇਸਲਾਮੀ ਅਮੀਰਾਤ ਦੇ ਨੇਤਾ ਪੂਰੀ ਤਰ•ਾਂ ਸਿਹਤਮੰਦ ਹਨ।


Share