ਤਾਲਿਬਾਨ ਦਾ ਕੰਧਾਰ ‘ਤੇ ਵੀ ਕਬਜ਼ਾ, ਆਪਣੇ ਮੁਲਾਜ਼ਮਾਂ ਨੂੰ ਕੱਢਣ ਲਈ ਅਮਰੀਕੀ ਸਰਕਾਰ ਭੇਜੇਗੀ ਫ਼ੌਜ

581
Share

ਕੰਧਾਰ, 13 ਅਗਸਤ (ਪੰਜਾਬ ਮੇਲ)- ਕੰਧਾਰ ‘ਤੇ ਤਾਲਿਬਾਨ ਦਾ ਕਬਜ਼ਾ ਹੋਣ ‘ਤੇ ਸਰਕਾਰੀ ਅਧਿਕਾਰੀ ਤੇ ਉਨ੍ਹਾਂ ਦੀ ਟੀਮ ਹਵਾਈ ਮਾਰਗ ਰਾਹੀਂ ਸ਼ਹਿਰ ‘ਚੋਂ ਭੱਜਣ ‘ਚ ਕਾਮਯਾਬ ਰਹੇ। ਹੇਰਾਤ ਨੂੰ ਆਪਣੇ ਕਬਜ਼ੇ ‘ਚ ਲੈਣਾ ਤਾਲਿਬਾਨ ਲਈ ਹੁਣ ਤਕ ਦਾ ਸਭ ਤੋਂ ਵੱਡਾ ਪੁਰਸ ਅਫ਼ਗਾਨ ਫ਼ੌਜ ਲਈ ਹੁਣ ਤਾਲਿਬਾਨ ਨੂੰ ਰੋਕਣਾ ਲਗਪਗ ਨਾਮੁਮਕਿਨ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਵੀਰਵਾਰ ਨੂੰ ਤਾਲਿਬਾਨ ਨੇ ਦਾਅਵਾ ਕੀਤਾ ਕਿ ਉਸ ਨੇ ਕੰਧਾਰ ਉੱਪਰ ਕਬਜ਼ਾ ਕਰ ਲਿਆ ਹੈ। ਇਹ ਅਫ਼ਗਾਨਿਸਤਾਨ ਦੀ 34 ਵਿਚੋਂ 12ਵੀਂ ਰਾਜਧਾਨੀ ਹੈ ਜਿਸ ਨੂੰ ਬਾਗ਼ੀਆਂ ਨੇ ਆਪਣੇ ਹਫ਼ਤੇ ਭਰ ਦੇ ਹਮਲੇ ‘ਚ ਹਾਸਲ ਕੀਤਾ ਹੈ। ਕੰਧਾਰ ਪੂਰੇ ਦੇਸ਼ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਵੀ ਹੈ। ਕੰਧਾਰ ‘ਤੇ ਤਾਲਿਬਾਨ ਦਾ ਕਬਜ਼ਾ ਹੋਣ ‘ਤੇ ਸਰਕਾਰੀ ਅਧਿਕਾਰੀ ਤੇ ਉਨ੍ਹਾਂ ਦੀ ਟੀਮ ਹਵਾਈ ਮਾਰਗ ਰਾਹੀਂ ਸ਼ਹਿਰ ‘ਚੋਂ ਭੱਜਣ ‘ਚ ਕਾਮਯਾਬ ਰਹੇ। ਹੇਰਾਤ ਨੂੰ ਆਪਣੇ ਕਬਜ਼ੇ ‘ਚ ਲੈਣਾ ਤਾਲਿਬਾਨ ਲਈ ਹੁਣ ਤਕ ਦਾ ਸਭ ਤੋਂ ਵੱਡਾ ਪੁਰਸਕਾਰ ਹੈ। ਅਫ਼ਗਾਨਿਸਤਾਨ ‘ਚ ਤੇਜ਼ੀ ਨਾਲ ਬਦਲ ਰਹੇ ਹਾਲਾਤ ਨੂੰ ਦੇਖਦੇ ਹੋਏ ਅਮਰੀਕਾ ਨੇ ਕਾਬੁਲ ‘ਚ ਅਮਰੀਕੀ ਦੂਤਘਰ ‘ਚੋਂ ਾਪਣੇ ਮੁਲਾਜ਼ਮਾਂ ਨੂੰ ਕੱਢਣ ਲਈ ਫ਼ੌਜ ਭੇਜਣ ਦਾ ਫ਼ੈਸਲਾ ਕੀਤਾ ਹੈ। ਵੀਰਵਾਰ ਨੂੰ ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਨ ਕਿਰਬੀ ਨੇ ਐਲਾਨ ਕੀਤਾ ਕਿ ਅਮਰੀਕੀ ਰੱਖਿਆ ਵਿਭਾਗ ਕਾਬੁਲ ਤੋਂ ਦੁਤਘਰ ਦੇ ਮੁਲਾਜ਼ਮਾਂ ਕੱਢਣ ਲਈ ਅਫ਼ਗਾਨਿਸਤਾਨ ‘ਚ ਫ਼ੌਜ ਭੇਜੇਗਾ। ਇਕ ਬ੍ਰੀਫਿੰਗ ‘ਚ ਜੌਨ ਕਿਰਬੀ ਨੇ ਕਿਹਾ ਕਿ ਅਗਲੇ 24-48 ਘੰਟਿਆਂ ‘ਚ ਕਾਬੁਲ ਏਅਰਪੋਰਟ ‘ਤੇ 3 ਇਨਫੈਂਟਰੀ ਬਟਾਲੀਅਨ ਨੂੰ ਉਤਾਰਿਆ ਜਾਵੇਗਾ ਜਿਸ ਵਿਚ ਲਗਪਗ 3,000 ਫ਼ੌਜੀ ਹਨ। ਨਾਲ ਹੀ ਕਿਹਾ ਕਿ ਕਤਰ ‘ਚ 3,500 ਫ਼ੌਜੀ ਸਟੈਂਡਬਾਈ ਰਹਿਣਗੇ ਤਾਂ ਜੋ ਅਫਗਾਨਿਸਤਾਨ ਤੋਂ ਅਮਰੀਕੀ ਲੋਕਾਂ ਦੀ ਵਾਪਸੀ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਹੋਣ ‘ਤੇ ਇਹ ਉੱਥੇ ਮਦਦ ਲਈ ਜਾਣਗੇ। ਇਸ ਦੇ ਨਾਲ ਹੀ ਵਾਧੂ 1,000 ਫ਼ੌਜੀ ਵਿਸ਼ੇਸ਼ ਅਪਰਵਾਸੀ ਵੀਜ਼ਾ (SIV) ‘ਚ ਮਦਦ ਲਈ ਕਤਰ ਜਾਣਗੇ।


Share