ਤਾਲਿਬਾਨ ’ਚ ਗੋਲੀਬਾਰੀ ਦੀਆਂ ਘਟਨਾਵਾਂ ’ਚ 17 ਲੋਕਾਂ ਦੀ ਮੌਤ; 41 ਜ਼ਖਮੀ

1325
Share

ਕਾਬੁਲ, 4 ਸਤੰਬਰ (ਪੰਜਾਬ ਮੇਲ)- ਕਾਬੁਲ ’ਚ ਸ਼ੁੱਕਰਵਾਰ ਰਾਤ ਨੂੰ ਗੋਲੀਬਾਰੀ ਦੀਆਂ ਘਟਨਾਵਾਂ ’ਚ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 41 ਹੋਰ ਜ਼ਖ਼ਮੀ ਹੋ ਗਏ। ਟੋਲੋ ਨਿਊਜ਼ ਨੇ ਇਕ ਹਪਸਤਾਲ ਦੇ ਹਵਾਲੇ ਤੋਂ ਇਹ ਖ਼ਬਰ ਦਿੱਤੀ ਹੈ। ਟੋਲੋ ਨਿਊਜ਼ ਨੇ ਟਵੀਟ ਕਰਕੇ ਦੱਸਿਆ, ‘ਕਾਬੁਲ ’ਚ ਐਮਰਜੈਂਸੀ ਹਸਪਤਾਲ ਨੇ ਕਿਹਾ ਕਿ ਬੀਤੀ ਰਾਤ ਹਵਾ ਵਿਚ ਕੀਤੀ ਗਈ ਗੋਲੀਬਾਰੀ ਤੋਂ ਬਾਅਦ 17 ਲਾਸ਼ਾਂ ਅਤੇ 41 ਜ਼ਖ਼ਮੀਆਂ ਨੂੰ ਹਸਪਤਾਲ ’ਚ ਲਿਆਂਦਾ ਗਿਆ ਹੈ।’
ਕਾਬੁਲ ’ਚ ਤਾਲਿਬਾਨ ਨੇ ਪੰਜਸ਼ੀਰ ਸੂਬੇ ਵਿਚ ਬੜ੍ਹਤ ਬਣਾਉਣ ਦਾ ਜਸ਼ਨ ਮਨਾਉਂਦੇ ਹੋਏ ਹਵਾ ’ਚ ਗੋਲੀਬਾਰੀ ਕੀਤੀ ਅਤੇ ਕੱਲ੍ਹ ਤਾਲਿਬਾਨ ਨੇ ਦਾਅਵਾ ਕੀਤਾ ਸੀ ਕਿ ਸੂਬਾ ਡਿੱਗ ਗਿਆ ਹੈ। ਹਾਲਾਂਕਿ ਉਤਰੀ ਵਿਰੋਧੀ ਮੋਰਚੇ ਨੇ ਤਾਲਿਬਾਨ ਦੇ ਦਾਅਵੇ ਦਾ ਖੰਡਨ ਕੀਤਾ ਹੈ। ਵਿਦਰੋਹੀਆਂ ਦੀ ਅਗਵਾਈ ਕਰ ਰਹੇ ਅਹਿਮਦ ਮਸੂਦ ਨੇ ਕਿਹਾ, ‘ਪਾਕਿਸਤਾਨੀ ਮੀਡੀਆ ’ਚ ਪੰਜਸ਼ੀਰ ’ਤੇ ਜਿੱਤ ਦੀਆਂ ਖ਼ਬਰਾਂ ਪ੍ਰਸਾਰਿਤ ਹੋ ਰਹੀਆਂ। ਇਹ ਸਭ ਝੂਠ ਹੈ।’ ਕੁੱਝ ਮੀਡੀਆ ਰਿਪੋਰਟ ਮੁਤਾਬਕ ਪਿਛਲੇ ਕੁੱਝ ਦਿਨਾਂ ਤੋਂ ਲੜਾਈ ਦੌਰਾਨ ਦੋਵਾਂ ਪਾਸਿਆਂ ਦੇ 300 ਤੋਂ ਵੱਧ ਲੜਾਕਿਆਂ ਦੀ ਜਾਨ ਚਲੀ ਗਈ ਹੈ।

Share