ਤਾਲਿਬਾਨ ਅੱਤਵਾਦੀਆਂ ਵੱਲੋਂ ਕੌਮੀ ਜੂਨੀਅਰ ਵਾਲੀਬਾਲ ਖਿਡਾਰਨ ਦਾ ਸਿਰ ਵੱਢ ਕੇ ਹੱਤਿਆ

626
Share

ਕੋਚ ਨੇ ਕੀਤਾ ਅਹਿਮ ਖੁਲਾਸਾ; ਅਕਤੂਬਰ ਮਹੀਨੇ ਦੇ ਸ਼ੁਰੂ ’ਚ ਹੋਈ ਸੀ ਹੱਤਿਆ
ਨਵੀਂ ਦਿੱਲੀ, 21 ਅਕਤੂਬਰ (ਪੰਜਾਬ ਮੇਲ)-ਅਫਗਾਨਿਸਤਾਨ ’ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਅੱਤਵਾਦੀਆਂ ਨੇ ਅਫਗਾਨਿਸਤਾਨ ਦੀ ਕੌਮੀ ਜੂਨੀਅਰ ਮਹਿਲਾ ਵਾਲੀਬਾਲ ਟੀਮ ਦੀ ਖਿਡਾਰਨ ਦਾ ਸਿਰ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ। ਇਹ ਜਾਣਕਾਰੀ ਟੀਮ ਦੇ ਕੋਚ ਵੱਲੋਂ ਦਿੱਤੀ ਗਈ ਹੈ। ਵੇਰਵਿਆਂ ਅਨੁਸਾਰ ਮਹਿਜਾਬਿਨ ਹਕੀਮੀ ਨਾਂ ਦੀ ਇਸ ਖਿਡਾਰਨ ਦੀ ਹੱਤਿਆ ਅਕਤੂਬਰ ਮਹੀਨੇ ਦੇ ਸ਼ੁਰੂ ਵਿਚ ਕੀਤੀ ਗਈ ਸੀ। ਮੀਡੀਆ ਨੂੰ ਇੰਟਰਵਿਊ ਦਿੰਦਿਆਂ ਕੋਚ ਨੇ ਦੱਸਿਆ ਕਿ ਤਾਲਿਬਾਨ ਨੇ ਇਸ ਖਿਡਾਰਨ ਦਾ ਸਿਰ ਵੱਢ ਦਿੱਤਾ ਸੀ ਤੇ ਪਰਿਵਾਰਕ ਮੈਂਬਰਾਂ ਨੂੰ ਧਮਕੀ ਦਿੱਤੀ ਸੀ ਕਿ ਇਸ ਹੱਤਿਆ ਬਾਰੇ ਕਿਸੇ ਨਾਲ ਗੱਲ ਨਾ ਕੀਤੀ ਜਾਵੇ। ਇਸ ਕਾਰਨ ਸਮੇਂ ਸਿਰ ਹੱਤਿਆ ਦਾ ਖੁਲਾਸਾ ਨਹੀਂ ਹੋ ਸਕਿਆ ਸੀ। ਮਹਿਜਾਬਿਨ ਹਕੀਮੀ ਨੇ ਕਾਬੁਲ ਮਿਊਂਸੀਪਲ ਵਾਲੀਬਾਲ ਕਲੱਬ ਲਈ ਮੈਚ ਖੇਡੇ ਸਨ ਤੇ ਉਹ ਕਲੱਬ ਦੀ ਸਟਾਰ ਖਿਡਾਰਨ ਸੀ।

Share