ਤਾਲਿਬਾਨ ਅਤੇ ਅਮਰੀਕਾ ਦੇ ਵਿਚ ਹੋਏ ਸ਼ਾਂਤੀ ਸਮਝੌਤੇ ਦੇ ਬਾਵਜੁਦ ਅਫ਼ਗਾਨਿਸਤਾਨ ਵਿਚ ਅੱਤਵਾਦੀ ਹਮਲਾ

709
Share

32 ਮੌਤਾਂ, ਕਈ ਜ਼ਖ਼ਮੀ

ਕਾਬੁਲ, 7 ਮਾਰਚ (ਪੰਜਾਬ ਮੇਲ)- ਤਾਲਿਬਾਨ ਅਤੇ ਅਮਰੀਕਾ ਦੇ ਵਿਚ ਹੋਏ ਸ਼ਾਂਤੀ ਸਮਝੌਤੇ ਦੇ ਬਾਵਜੁਦ ਅਫ਼ਗਾਨਿਸਤਾਨ ਵਿਚ ਅੱਤਵਾਦੀ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਰਾਜਧਾਨੀ ਕਾਬੁਲ ਵਿਚ ਸ਼ੁੱਕਰਵਾਰ ਨੂੰ ਇੱਕ ਵੱਡਾ ਅੱਤਵਾਦੀ ਹਮਲਾ ਹੋ ਗਿਆ। ਇਸ ਹਮਲੇ ਵਿਚ 32 ਲੋਕਾਂ ਦੀ ਮੌਤ ਹੋ ਗਈ ਜਦ ਕਿ 58 ਲੋਕ ਜ਼ਖਮੀ ਹਨ।  ਸਥਾਨਕ ਮੀਡੀਆ ਮੁਤਾਬਕ ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ  ਜੱਥੇਬੰਦੀ ਆਈਐਸ ਨੇ ਲਈ ਹੈ।
ਦੱਸ ਦੇਈਏ ਕਿ ਇਹ ਅੱਤਵਾਦੀ ਹਮਲਾ ਹਿਜ਼ਬ ਏ ਵਾਹਦਤ  ਦੇ ਨੇਤਾ ਅਬਦੁੱਲਾ ਅਲੀ ਮਜਾਰੀ ਦੀ ਬਰਸੀ ‘ਤੇ ਹੋ ਰਹੀ ਰੈਲੀ ‘ਚ ਹੋਇਅ। ਦੋ ਬੰਦੂਕਧਾਰੀ ਅੱਤਵਾਦੀਆਂ ਨੇ ਲੋਕਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਸੁਰੱਖਿਆ ਕਰਮੀਆਂ ਨੇ ਦੋਵੇਂ ਹਮਲਾਵਰਾਂ ਨੂੰ ਮਾਰ ਦਿੱਤਾ। ਅਮਰੀਕਾ ਅਤੇ ਤਾਲਿਬਾਨ ਦੇ ਵਿਚ ਹੋਏ ਸ਼ਾਂਤੀ ਸਮਝੌਤੇ ਤੋਂ ਬਾਅਦ ਇਹ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਇਹ ਅਫ਼ਗਾਨਿਸਤਾਨ ਦੀ ਕੌਮੀ ਏਕਤਾ ਅਤੇ ਮਨੁੱਖਤਾ ‘ਤੇ ਵੱਡਾ ਹਮਲਾ ਹੈ।
ਇਧਰ ਭਾਰਤ ਨੇ ਵੀ ਕਾਬੁਲ ਵਿਚ ਹੋਏ ਅੱਤਵਾਦੀ ਹਮਲੇ ਦੀ ਕੜੀ ਨਿੰਦਾ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਅੱਤਵਾਦ ਦੇ ਖ਼ਿਲਾਫ਼ ਲੜਨ ਦੇ ਲਈ ਇਕਜੁੱਟ ਹੋਣਾ ਚਾਹੀਦਾ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨਿਓ ਗੁਤਰਸ ਨੇ ਵੀ ਹਮਲੇ ਦੀ ਕੜੀ ਨਿੰਦਾ ਕੀਤੀ ਹੈ।
ਗੌਰਤਲਬ ਹੈ ਕਿ ਸ਼ੁੱਕਰਵਾਰ ਨੂੰ ਹਜ਼ਬ ਏ ਵਾਹਦ ਪਾਰਟੀ ਦੇ ਨੇਤਾ ਅਬਦੁੱਲਾ ਅਲੀ ਮਜ਼ਾਰੀ ਦੀ ਬਰਸੀ ਦੇ ਇੱਕ ਸਮਾਰੋਹ ਵਿਚ ਜਿਸ ਵਿਚ ਮੁੱਖ ਕਾਰਜਕਾਰੀ ਅਧਿਕਾਰੀ ਅਬਦੁੱਲਾ ਅਬਦੁੱਲਾ ਅਤੇ ਹੋਰ  ਸਿਆਸੀ ਨੇਤਾ ਸ਼ਿਰਕਤ ਕਰ ਰਹੇ ਸੀ। ਇਸ ਦੌਰਾਨ ਜਦ ਹਾਈ ਪੀਸ ਕੌਂਸਲ ਦੇ ਮੁਖੀ ਮੁਹੰਮਦ ਕਰੀਮ ਖਲੀਲੀ ਨੇ ਭਾਸ਼ਣ ਦੇਣਾ ਸ਼ੁਰੂ ਕੀਤਾ ਉਦੋਂ ਹੀ ਹਮਲਾ  ਹੋ ਗਿਆ।


Share