ਤਾਲਿਬਾਨੀਆਂ ਨੇ ਮਲਾਲਾ ਨੂੰ ਮੁੜ ਦਿੱਤੀ ਮਾਰਨ ਦੀ ਧਮਕੀ

154
Share

ਇਸਲਾਮਾਬਾਦ, 18 ਫਰਵਰੀ (ਪੰਜਾਬ ਮੇਲ)- ਨੋਬਲ ਪੁਰਸਕਾਰ ਜੇਤੂ ਮਲਾਲਾ ’ਤੇ 9 ਸਾਲ ਪਹਿਲਾਂ ਜਾਨ ਲੇਵਾ ਹਮਲਾ ਕਰਨ ਵਾਲੇ ਪਾਕਿਸਤਾਨੀ ਤਾਲਿਬਾਨੀ ਅੱਤਵਾਦੀਆਂ ਨੇ Îਇੱਕ ਵਾਰ ਫੇਰ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਅੱਤਵਾਦੀਆਂ ਨੇ ਟਵੀਟ ਕਰਕੇ ਕਿਹਾ ਕਿ ਇਸ ਵਾਰ ਕੋਈ ਗਲਤੀ ਨਹੀਂ ਹੋਵੇਗੀ। ਹਾਲਾਂਕਿ ਇਸ ਤੋਂ ਬਾਅਦ ਟਵਿਟਰ ਨੇ ਉਸ ਦੇ ਅਕਾਊਂਟ  ਨੂੰ ਹਮੇਸ਼ਾ ਦੇ ਲਈ ਬੰਦ ਕਰ ਦਿੱਤਾ।
ਤਾਲਿਬਾਨੀ ਅੱਤਵਾਦੀ ਵਲੋਂ ਧਮਕੀ ਦੇਣ ਤੋਂ ਬਾਅਦ ਮਲਾਲਾ ਨੇ ਟਵੀਟ ਕਰਕੇ ਇਸ ਦੀ  ਜਾਣਕਾਰੀ ਦਿੱਤੀ। ਨਾਲ ਹੀ ਮਲਾਲਾ ਨੇ ਟਵਿਟਰ ’ਤੇ ਪਾਕਿਸਤਾਨ ਦੀ ਸੈਨਾ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਪੁਛਿਆ ਕਿ ਉਨ੍ਹਾਂ ’ਤੇ ਹਮਲਾ ਕਰਨ ਵਾਲਾ ਅਹਿਸਾਨੁਲ੍ਹਾ ਸਰਕਾਰੀ ਹਿਰਾਸਤ ਵਿਚੋਂ ਫਰਾਰ ਕਿਵੇਂ ਹੋ ਗਿਆ। ਪਾਕਿਸਤਾਨੀ ਤਾਲਿਬਾਨ ਜਾਂ ਤਹਿਰੀਕ ਏ ਤਾਲਿਬਾਨ ਪਾਕਿਸਤਾਨ ਦੇ ਮੈਂਬਰ ਅਹਿਸਾਨ ਨੇ ਮਲਾਲਾ ਨੂੰ ਬੇਨਤੀ ਕੀਤੀ ਕਿ ਉਹ ਘਰ ਵਾਪਸ ਆ ਜਾਵੇ। ਦਰਅਸਲ, ਅਪਣੇ ਟਵੀਟ ਵਿਚ ਉਸ ਨੇ ਕਿਹਾ ਕਿ ਉਸ ਨੂੰ ਮਲਾਲਾ ਅਤੇ ਉਨ੍ਹਾਂ ਦੇ ਪਿਤਾ ਤੋਂ ਹਿਸਾਬ ਬਰਾਬਰ ਕਰਨਾ ਹੈ।  ਇਸ ਟਵੀਟ ਵਿਚ ਅੱਗੇ ਕਿਹਾ ਕਿ ਇਸ ਵਾਰ ਕੋਈ ਗਲਤੀ ਨਹੀਂ ਹੋਵੇਗੀ।
ਇਮਰਾਨ ਖਾਨ ਦੇ ਸਲਾਹਕਾਰ ਹਸਨ ਨੇ ਕਿਹਾ ਕਿ ਸਰਕਾਰ ਇਸ ਧਮਕੀ ਦੀ ਜਾਂਚ ਕਰ ਰਹੀ ਹੈ ਅਤੇ ਉਸ ਨੇ ਤੁਰੰਤ ਟਵਿਟਰ ਤੋਂ ਅਕਾਊਂਟ ਬੰਦ ਕਰਨ ਲਈ ਕਿਹਾ ਸੀ।


Share