ਤਾਰਾ ਸਿੰਘ ਹੇਅਰ ਅਤੇ ਡਾ. ਗੁਰੂਮੇਲ ਸਿੱਧੂ ਨੂੰ ਸਮਰਪਿਤ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੀਟਿੰਗ

44

ਗੁਰਿੰਦਰ ਸਿੰਘ ਸਹੋਤਾ ਦਾ ਕਾਵਿ ਸੰਗ੍ਰਿਹ “ਪੀ.ਯੂ. ਵਾਲੀ ਯਾਦ” ਕੀਤਾ ਰਿਲੀਜ਼

ਸਰੀ, 27 ਨਵੰਬਰ (ਹਰਦਮ ਮਾਨ/ਪੰਜਾਬ ਮੇਲ)ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਮੀਟਿੰਗ ਸਭਾ ਦੇ ਬਾਨੀ ਸਵ: ਤਾਰਾ ਸਿੰਘ ਹੇਅਰ ਅਤੇ ਸ਼ਾਇਰ, ਆਲੋਚਕ ਅਤੇ ਚਿੰਤਕ ਮਰਹੂਮ ਡਾ: ਗੁਰੂਮੇਲ ਸਿੱਧੂ (ਯੂ.ਐਸ ਏ) ਦੀ ਯਾਦ ਨੂੰ ਸਮਰਪਿਤ ਰਹੀ। ਇਸ ਮੀਟਿੰਗ ਵਿਚ ਸਾਬਕਾ ਵਾਇਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਡਾ. ਐਸ.ਪੀ. ਸਿੰਘ ਅਤੇ ਪਹਿਲਵਾਨ ਹਰਗੋਬਿੰਦ ਸਿੰਘ ਸੰਧੂ ਬਤੌਰ ਮਹਿਮਾਨ ਸ਼ਾਮਲ ਹੋਏ ਮੀਟਿੰਗ ਦੇ ਆਗਾਜ਼ ਵਿਚ ਸਭਾ ਦੇ ਸਕਤੱਰ ਪਲਵਿੰਦਰ ਸਿੰਘ ਰੰਧਾਵਾ ਦੀ ਭੈਣ ਕੁਲਵਿੰਦਰ ਕੌਰ, ਸਥਾਨਕ ਲੇਖਕ ਅਮਰਜੀਤ ਸੂਫ਼ੀ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਪ੍ਰਗਟ ਕੀਤਾ ਗਿਆ ਅਤੇ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਡਾ:ਗੁਰੂਮੇਲ ਸਿੱਧੂ ਬਾਰੇ ਰਵਿੰਦਰ ਰਵੀ ਵੱਲੋਂ ਭੇਜਿਆ ਸ਼ੋਕ ਸਨੇਹਾ ਇੰਦਰਪਾਲ ਸਿੰਘ ਸੰਧੂ ਨੇ ਪੜ੍ਹਿਆ ਅਤੇ ਸੁੱਚਾ ਸਿੰਘ ਕਲੇਰ ਨੇ ਤਾਰਾ ਸਿੰਘ ਹੇਅਰ ਨੂੰ ਸੰਖੇਪ ਸ਼ਬਦਾਂ ਰਾਹੀਂ ਯਾਦ ਕੀਤਾ।

ਸੰਤੋਖ ਸਿੰਘ ਮੰਡੇਰ ਨੇ ਰੈਸਲਰ ਕੋਚ ਹਰਗੋਬਿੰਦ ਸਿੰਘ ਸੰਧੂ ਬਾਰੇ ਜਾਣ ਪਛਾਣ ਕਰਵਾਈ। ਪ੍ਰਧਾਨ ਪ੍ਰਿਤਪਾਲ ਗਿੱਲ ਨੇ ਗੁਰਿੰਦਰ ਸਿੰਘ ਸਹੋਤਾ ਦੀ ਪੁਸਤਕ “ਪੀ.ਯੂ. ਵਾਲੀ ਯਾਦ” ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਪ੍ਰੋ: ਗੁਰਬਾਜ ਸਿੰਘ ਬਰਾੜ ਨੇ ਇਸ ਪੁਸਤਕ ਬਾਰੇ ਵਿਸਥਾਰ ਸਹਿਤ ਪਰਚਾ ਪੜ੍ਹਿਆ। ਡਾ. ਐਸ.ਪੀ ਸਿੰਘ ਅਤੇ ਪ੍ਰੋ: ਕਸ਼ਮੀਰਾ ਸਿੰਘ ਵੱਲੋਂ ਵਿਚਾਰ ਸਾਂਝੇ ਕੀਤੇ ਗਏ। ਸਰੋਤਿਆਂ ਦੀ ਭਰਪੂਰ ਹਾਜ਼ਰੀ ਵਿਚ ਗੁਰਿੰਦਰ ਸਿੰਘ ਸਹੋਤਾ ਦੀ ਪੁਸਤਕ “ਪੀ.ਯੂ. ਵਾਲੀ ਯਾਦ” ਲੋਕ ਅਰਪਣ ਕੀਤੀ ਗਈ। ਇਸ ਮੌਕੇ ਡਾ. ਐਸ.ਪੀ. ਸਿੰਘ ਅਤੇ ਕੋਚ ਹਰਗੋਬਿੰਦ ਸੰਧੂ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ।

ਉਪਰੰਤ ਕਵੀ ਦਰਬਾਰ ਵਿੱਚ ਸੁਰਜੀਤ ਸਿੰਘ ਮਾਧੋਪੁਰੀ, ਹਰਗੋਬਿੰਦ ਸਿੰਘ ਸੰਧੂ, ਗੁਰਬਾਜ ਸਿੰਘ ਬਰਾੜ, ਕਵਿੰਦਰ ਚਾਂਦ, ਹਰਚੰਦ਼ ਸਿੰਘ ਬਾਗੜੀ, ਇੰਦਰਜੀਤ ਸਿੰਘ ਧਾਮੀ, ਅਮਰੀਕ ਪਲਾਹੀ, ਖੁਸ਼ਹਾਲ ਸਿੰਘ ਗਲੋਟੀ, ਅਮਰੀਕ ਸਿੰਘ ਲੇਲ੍ਹ, ਚਰਨ ਸਿੰਘ, ਸ਼ਿੰਗਾਰਾ ਸਿੰਘ ਢੇਸੀ, ਅੰਗਰੇਜ਼ ਬਰਾੜ, ਹਰਚੰਦ ਸਿੰਘ ਗਿੱਲ, ਬੇਅੰਤ ਸਿੰਘ, ਕ੍ਰਿਸ਼ਨ ਭਨੋਟ, ਨੇਹਾ ਕਲੇਰ, ਸਰਬਜੀਤ ਸਿੰਘ, ਹਰਪਾਲ ਸਿੰਘ ਬਰਾੜ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।

ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਗਗਨ ਸਿੰਘ ਪੁਰੇਵਾਲ, ਜਸਕਰਨ ਸਿੰਘ, ਗੁਰਮੀਤ ਸਿੰਘ ਕਾਲਕਟ, ਬਲਬੀਰ ਸਿੰਘ ਸੰਘਾ, ਡਾ: ਰਣਜੀਤ ਸਿੰਘ ਪੰਨੂ, ਕੁਲਦੀਪ ਕੌਰ ਪੰਨੂ, ਸੁਖਜੀਤ ਸਿੱਧੂ, ਮੀਤ ਬਾਦਸ਼ਾਹਪੁਰੀ, ਗੁਰਲੀਨ ਗਰੇਵਾਲ, ਗੁਰਪ੍ਰੀਤ ਸਹੋਤਾ, ਹਰਨੇਕ ਸਹੋਤਾ, ਗੁਰਦੀਪ ਸਿੰਘ ਭੱਟੀ, ਮਨਜੋਤ ਚੀਮਾ, ਰਾਜਵਿੰਦਰ ਸਹੋਤਾ, ਮਨਜੀਤ ਸਿੰਘ ਮੱਲ੍ਹਾ, ਸੁਰਜੀਤ ਸਿੰਘ ਦਿਓ, ਅਵਤਾਰ ਸਿੰਘ ਬਰਾੜ, ਮਲਕੀਤ ਗਿੱਲ, ਰਣਧੀਰ ਢਿੱਲੋਂ, ਕਸ਼ਮੀਰਾ ਸਿੰਘ ਗਿੱਲ, ਨਵਜੀਤ ਸਿੰਘ ਮਾਂਗਟ, ਜਸਜੀਤ ਸਿੰਘ ਮਾਂਗਟ, ਸੁਖਜੀਤ ਸਿੰਘ ਮਾਹਿਲ, ਪਹਿਲਵਾਨ ਸ਼ਿੰਗਾਰਾ ਸਿੰਘ ਨੇ ਸ਼ਮੂਲੀਅਤ ਕੀਤੀ। ਅੰਤ ਵਿਚ ਮੀਟਿੰਗ ਦੇ ਸੰਚਾਲਕ ਅਤੇ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭਨਾਂ ਦਾ ਧੰਨਵਾਦ ਕੀਤਾ।