ਤਾਮਿਲ ਨਾਡੂ ਹੈਲੀਕਾਪਟਰ ਹਾਦਸਾ: ਬਲੈਕ ਬਾਕਸ ਹੋਇਆ ਬਰਾਮਦ

345
Share

ਕੁਨੂੰਰ (ਤਾਮਿਲ ਨਾਡੂ), 9 ਦਸੰਬਰ (ਪੰਜਾਬ ਮੇਲ)- ਰੱਖਿਆ ਅਧਿਕਾਰੀਆਂ ਨੇ ਇਥੇ ਤਾਮਿਲ ਨਾਡੂ ਵਿੱਚ ਹਾਦਸਾਗ੍ਰਸਤ ਹੋਏ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਦਾ ਫਲਾਈਟ ਰਿਕਾਰਡਰ (ਬਲੈਕ ਬਾਕਸ) ਬਰਾਮਦ ਕਰ ਲਿਆ ਹੈ। ਇਸ ਹਾਦਸੇ ’ਚ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰਾਂ ਦੀ ਮੌਤ ਹੋ ਗਈ ਹੈ।  ਸੂਤਰਾਂ ਨੇ ਦੱਸਿਆ ਕਿ ਬਲੈਕ ਬਾਕਸ ਦੀ ਖੋਜ ਦਾ ਖੇਤਰ ਹਾਦਸੇ ਵਾਲੀ ਥਾਂ ਤੋਂ 300 ਮੀਟਰ  ਤੋਂ ਇਕ ਕਿਲੋਮੀਟਰ ਤੱਕ ਵਧਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ ਬਰਾਮਦ ਕੀਤਾ ਗਿਆ ਸੀ। ਬਲੈਕ ਬਾਕਸ ਬੁੱਧਵਾਰ ਨੂੰ ਪਹਾੜੀ ਖੇਤਰ ‘ਚ ਇਸ ਹਾਦਸੇ ਤੋਂ ਪਹਿਲਾਂ ਦੇ ਘਟਨਾਕ੍ਰਮ ਨਾਲ ਜੁੜੀ ਅਹਿਮ ਜਾਣਕਾਰੀ ਦੇਵੇਗਾ।


Share