ਤਾਮਿਲਨਾਡੂ ਵਿਧਾਨ ਸਭਾ ਚੋਣਾਂ: ਸ਼ਸ਼ੀਕਲਾ ਵੋਟਰ ਸੂਚੀ ’ਚ ਨਾਮ ਨਾ ਹੋਣ ਕਰਕੇ ਵੋਟ ਪਾਉਣ ਤੋਂ ਖੁੰਝੀ

405
Share

ਚੇਨਈ, 6 ਅਪ੍ਰੈਲ (ਪੰਜਾਬ ਮੇਲ)- ਮਰਹੂਮ ਮੁੱਖ ਮੰਤਰੀ ਜੈਲਲਿਤਾ ਦੇ ਅਤਿ ਕਰੀਬੀਆਂ ’ਚੋਂ ਇਕ ਵੀ.ਕੇ. ਸ਼ਸ਼ੀਕਲਾ ਤਾਮਿਲਨਾਡੂ ਅਸੈਂਬਲੀ ਲਈ ਚੱਲ ਰਹੀ ਪੋਲਿੰਗ ਦੌਰਾਨ ਅੱਜ ਵੋਟ ਨਹੀਂ ਪਾ ਸਕੀ। ਸਸੀਕਲਾ ਦਾ ਨਾਮ ਸਬੰਧਤ ਵੋਟਰ ਸੂਚੀ ਵਿਚ ਨਹੀਂ ਸੀ। ਸਸੀਕਲਾ ਦੇ ਵਕੀਲ ਮੁਤਾਬਕ ਉਸ ਦੀ ਮੁਵੱਕਿਲ ਦਾ ਨਾਮ ਥਾਊਜ਼ੈਂਡਜ਼ ਲਾਈਟਜ਼ ਅਸੈਂਬਲੀ ਹਲਕੇ ਦੇ ਵੋਟਰਾਂ ਦੀ ਸੂਚੀ ਵਿਚ ਹੋਣਾ ਚਾਹੀਦਾ ਸੀ। ਸ਼ਸ਼ੀਕਲਾ, ਜੈਲਲਿਤਾ ਦੇ ਪੋਜ਼ ਗਾਰਡਨ ਵਿਚਲੀ ਰਿਹਾਇਸ਼ ’ਚ ਰਹਿ ਰਹੀ ਸੀ। ਭਿ੍ਰਸ਼ਟਾਚਾਰ ਦੇ ਦੋਸ਼ਾਂ ਤਹਿਤ ਜੇਲ੍ਹ ’ਚ ਚਾਰ ਸਾਲ ਬੰਦ ਰਹੀ ਸਸੀਕਲਾ ਅਜੇ ਪਿਛਲੇ ਮਹੀਨੇ ਰਿਹਾਅ ਹੋਈ ਹੈ। ਸ਼ਸ਼ੀਕਲਾ ਦੇ ਵਕੀਲ ਨੇ ਦੱਸਿਆ ਜਨਵਰੀ 2019 ’ਚ ਵੋਟਰ ਸੂਚੀਆਂ ਦੀ ਸੁਧਾਈ ਮੌਕੇ ਉਸ ਦੀ ਮੁਵੱਕਿਲ ਦਾ ਨਾਮ ਕੱਟ ਦਿੱਤਾ ਗਿਆ ਸੀ।

Share