ਤਾਮਿਲਨਾਡੂ ਵਿਚ 121 ਬੱਚੇ ਕੋਰੋਨਾ ਪਾਜ਼ੇਟਿਵ ਮਿਲੇ

772
Share

ਚੇਨਈ, 30 ਅਪ੍ਰੈਲ (ਪੰਜਾਬ ਮੇਲ)- ਤਾਮਿਲਨਾਡੂ ਵਿਚ 12 ਸਾਲ ਤੋਂ ਘੱਟ ਉਮਰ ਦੇ 121 ਬੱਚੇ ਕੋਰੋਨਾ ਪਾਜ਼ੇਟਿਵ ਮਿਲੇ ਹਨ। ਸਿਹਤ ਵਿਭਾਗ ਅਨੁਸਾਰ ਸੂਬੇ ‘ਚ ਕੋਰੋਨਾ ਵਾਇਰਸ ਦੇ 121 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇੱਥੇ ਕੁੱਲ ਕੇਸ 2,058 ਹੋ ਗਏ ਹਨ। ਇਥੇ ਹੁਣ ਤੱਕ 1,128 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਮੰਗਲਵਾਰ ਨੂੰ 27 ਮਰੀਜ਼ਾਂ ਨੂੰ ਹਸਪਤਾਲ ‘ਚੋਂ ਛੁੱਟੀ ਦਿੱਤੀ ਗਈ। ਸੋਮਵਾਰ ਦੀ ਰਾਤ ਅਤੇ ਮੰਗਲਵਾਰ ਦੀ ਸ਼ਾਮ ਦਰਮਿਆਨ ਇਕ ਕੋਰੋਨਾ ਵਾਇਰਸ ਨਾਲ ਸਬੰਧਤ ਮੌਤ ਹੋਈ, ਜਿਸ ਨਾਲ ਤਾਮਿਲਨਾਡੂ ਵਿਚ ਮੌਤ ਦੀ ਗਿਣਤੀ 25 ਹੋ ਗਈ। ਹੁਣ ਤਕ ਇਕੇ 1,10,875 ਸੈਂਪਲ ਲਏ ਗਏ ਹਨ। ਇਥੇ ਹੁਣ ਤੱਕ 2,058 ਪਾਜ਼ੇਟਿਵ ਕੇਸ ਹਨ। ਇਕਲੌਤੇ ਗ੍ਰੀਨ ਜ਼ੋਨ ਕ੍ਰਿਸ਼ਨਗਿਰੀ ਵਿਚ ਪਿਛਲੇ 28 ਦਿਨਾਂ ‘ਚ ਕੋਈ ਨਵਾਂ ਕੇਸ ਨਹੀਂ ਆਇਆ ਹੈ।

Share