ਤਾਮਿਲਨਾਡੂ ’ਚ ਪਟਾਕਿਆਂ ਦੀ ਫੈਕਟਰੀ ਨੂੰ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤਾਂ: 12 ਜ਼ਖਮੀ

379
ਤਾਮਿਲਨਾਡੂ ਦੇ ਸੱਤੂਰ ’ਚ ਅੱਗ ਲੱਗਣ ਕਾਰਨ ਨਸ਼ਟੀ ਹੋਈ ਫੈਕਟਰੀ।
Share

ਚੇਨੱਈ, 12 ਫਰਵਰੀ (ਪੰਜਾਬ ਮੇਲ)- ਤਾਮਿਲਨਾਡੂ ਦੇ ਵਿਰੁਧੁਨਗਰ ਜ਼ਿਲ੍ਹੇ ਦੀ ਇੱਕ ਫੈਕਟਰੀ ਵਿੱਚ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖ਼ਮੀ ਹੋ ਗਏ। ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਸ਼ਿਵਾਕਾਸੀ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕੁੱਝ ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਦੱਸਿਆ ਕਿ ਵਿਰੁਧੁਨਗਰ ਵਿਚ ਸੱਤੂਰ ਨੇੜੇ ਅਚਨਕੁਲਮ ਵਿੱਚ ਫੈਕਟਰੀ ਵਿਚ ਅੱਗ ਉਸ ਸਮੇਂ ਲੱਗੀ, ਜਦੋਂ ਪਟਾਕਿਆਂ ਵਿਚ ਰਸਾਇਣ ਮਿਲਾਇਆ ਜਾ ਰਿਹਾ ਸੀ। ਪਟਾਕਿਆਂ ਲਈ ਬਣਾਏ ਚਾਰ ਸ਼ੈੱਡ ਨਸ਼ਟ ਹੋ ਗਏ। ਦਸ ਅੱਗ ਬੁਝਾਊ ਗੱਡੀਆਂ ਨੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ। ਤਾਮਿਲਨਾਡੂ ਦੇ ਮੁੱਖ ਮੰਤਰੀ ਈ ਕੇ ਪਲਾਨੀਸਵਾਮੀ ਨੇ ਮਿ੍ਰਤਕਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਤਿੰਨ-ਤਿੰਨ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

Share