ਤਾਮਿਲਨਾਡੂ, ਕੇਰਲਾ ਤੇ ਪੁੱਡੂਚੇਰੀ ’ਚ ਭਲਕੇ ਪੈਣਗੀਆਂ ਵੋਟਾਂ: ਤਿਆਰੀਆਂ ਮੁਕੰਮਲ

137
Share

ਪੱਛਮੀ ਬੰਗਾਲ ’ਚ ਤੀਜੇ ਗੇੜ ਤਹਿਤ 31 ਸੀਟਾਂ ਲਈ ਹੋਵੇਗੀ ਪੋਲਿੰਗ, ਅਸਾਮ ’ਚ ਆਖਰੀ ਗੇੜ ਲਈ ਹੋਵੇਗੀ ਪੋਲਿੰਗ
ਨਵੀਂ ਦਿੱਲੀ, 5 ਅਪ੍ਰੈਲ (ਪੰਜਾਬ ਮੇਲ)- ਤਾਮਿਲ ਨਾਡੂ, ਕੇਰਲਾ ਤੇ ਪੁੱਡੂਚੇਰੀ ਦੀਆਂ ਅਸੈਂਬਲੀਆਂ ਲਈ ਭਲਕੇ ਮੰਗਲਵਾਰ ਨੂੰ ਇਕਹਿਰੇ ਗੇੜ ਤਹਿਤ ਵੋਟਾਂ ਪੈਣਗੀਆਂ। ਇਨ੍ਹਾਂ ਰਾਜਾਂ ਵਿਚ ਚੋਣ ਅਮਲ ਨੂੰ ਨੇਪਰੇ ਚਾੜਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਾਂ ਦੇ ਅਮਲ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜਨ ਲਈ ਸੁਰੱਖਿਆ ਦੇ ਲਿਹਾਜ਼ ਨਾਲ ਨੀਮ ਫੌਜੀ ਬਲਾਂ ਦੀਆਂ ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਉਧਰ ਪੱਛਮੀ ਬੰਗਾਲ ਵਿਚ ਤੀਜੇ ਗੇੜ ਤਹਿਤ 31 ਸੀਟਾਂ ਲਈ ਪੋਲਿੰਗ ਹੋਵੇਗੀ, ਜਿੱਥੇ 205 ਉਮੀਦਵਾਰ ਮੈਦਾਨ ਵਿਚ ਹਨ। ਭਲਕੇ ਅਸਾਮ ਵਿਚ ਹੀ ਤੀਜੇ ਤੇ ਆਖਰੀ ਗੇੜ ਤਹਿਤ ਵੋਟਾਂ ਪੈਣਗੀਆਂ।

Share