ਤਾਨਾਸ਼ਾਹ ਗੱਦਾਫੀ ਦਾ ਬੇਟਾ ਤਿ੍ਰਪੋਲੀ ਦੀ ਜੇਲ੍ਹ ’ਚੋਂ ਰਿਹਾਅ

917
Share

ਤਿ੍ਰਪੋਲੀ, 9 ਸਤੰਬਰ (ਪੰਜਾਬ ਮੇਲ)- ਲੀਬੀਆ ਦੇ ਸਾਬਕਾ ਨੇਤਾ ਅਤੇ ਤਾਨਾਸ਼ਾਹ ਮੁਅੱਮਰ ਗੱਦਾਫੀ ਦੇ ਬੇਟੇ ਸਾਦੀ ਗੱਦਾਫੀ ਨੂੰ ਤਿ੍ਰਪੋਲੀ ਦੀ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਤੋਂ ਬਾਅਦ ਉਹ ਤੁਰਕੀ ਲਈ ਰਵਾਨਾ ਹੋ ਗਿਆ। ਮੁਅੱਮਰ ਗੱਦਾਫੀ ਦੇ 2011 ’ਚ ਤਖਤਾਪਲਟ ਅਤੇ ਹੱਤਿਆ ਤੋਂ ਬਾਅਦ ਤੋਂ ਲੀਬੀਆ ਵਿਚ ਸਿਆਸੀ ਅਸਥਿਰਤਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਲਈ ਅਸੁਰੱਖਿਆ ਦਾ ਦੌਰ ਸ਼ੁਰੂ ਹੋ ਗਿਆ। ਉਨ੍ਹਾਂ ਦੇ 3 ਬੇਟੇ ਮਾਰੇ ਗਏ ਜਦਕਿ ਸਾਦੀ ਗੱਦਾਫੀ ਨਾਈਜਰ ਭੱਜਣ ’ਚ ਸਫਲ ਰਿਹਾ। ਉਸਨੂੰ 2014 ’ਚ ਗਿ੍ਰਫ਼ਤਾਰ ਕਰ ਲਿਆ ਗਿਆ ਸੀ ਅਤੇ ਲੀਬੀਆ ਦੇ ਨਵੇਂ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਸੀ।
ਸਾਦੀ ਗੱਦਾਫੀ ਆਪਣੇ ਪਿਤਾ ਦੇ ਰਾਜ ਦੌਰਾਨ ਇਕ ਪੇਸ਼ੇਵਰ ਫੁੱਟਬਾਲ ਖਿਡਾਰੀ ਹੋਇਆ ਕਰਦਾ ਸੀ। ਹਵਾਲਗੀ ਤੋਂ ਬਾਅਦ ਉਸ ’ਤੇ 2011 ਦੇ ਵਿਦਰੋਹ ਦੌਰਾਨ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੀਤੇ ਗਏ ਵੱਖ-ਵੱਖ ਅਪਰਾਧਾਂ ਅਤੇ 2005 ਵਿਚ ਲੀਬੀਆ ਦੇ ਫੁੱਟਬਾਲ ਖਿਡਾਰੀ ਬਸ਼ੀਰ ਰਾਯਾਨੀ ਦੀ ਹੱਤਿਆ ਸਮੇਤ ਕਈ ਦੋਸ਼ ਲਗਾਏ ਗਏ। ਹੱਤਿਆ ਦਾ ਦੋਸ਼ ਹਾਲਾਂਕਿ 2018 ’ਚ ਹਟਾ ਲਿਆ ਗਿਆ।

Share