ਤਾਜ ਮਹੱਲ ਦੇ ਵਿਹੜੇ ’ਚ ਭਗਵਾਂ ਝੰਡਾ ਲਹਿਰਾਉਣ ਦੇ ਦੋਸ਼ ਹੇਠ 4 ਜਣੇ ਗਿ੍ਰਫ਼ਤਾਰ

428
Share

ਆਗਰਾ, 4 ਜਨਵਰੀ (ਪੰਜਾਬ ਮੇਲ)- ਤਾਜ ਮਹੱਲ ਦੇ ਵਿਹੜੇ ’ਚ ਸੋਮਵਾਰ ਨੂੰ ਭਗਵਾਂ ਝੰਡਾ ਲਹਿਰਾਉਣ ਦੇ ਦੋਸ਼ ਹੇਠ ਪੁਲਿਸ ਨੇ 4 ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਥਾਣਾ ਤਾਜਗੰਜ ਦੇ ਪੁਲਿਸ ਅਧਿਕਾਰੀ ਉਮੇਸ਼ਚੰਦਰ ਤਿ੍ਰਪਾਠੀ ਨੇ ਦੱਸਿਆ ਕਿ ਸੋਮਵਾਰ ਨੂੰ ਤਾਜ ਮਹੱਲ ਦੇ ਵਿਹੜੇ ’ਚ ਇੱਕ ਕਥਿਤ ਹਿੰਦੂਵਾਦੀ ਸੰਗਠਨ ਦੇ ਚਾਰ ਕਾਰਕੁਨਾਂ ਨੇ ਭਗਵਾਂ ਝੰਡਾ ਲਹਿਰਾਇਆ। ਘਟਨਾ ਤੋਂ ਬਾਅਦ ਉੱਥੇ ਤੈਨਾਤ ਅਰਧ ਸੈਨਿਕ ਬਲ ਸੀ.ਆਈ.ਏ.ਐੱਸ.ਐੱਫ. ਦੇ ਮੁਲਾਜ਼ਮਾਂ ਨੇ ਚਾਰੇ ਜਣਿਆਂ ਨੂੰ ਫੜ ਲਿਆ ਅਤੇ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਗੌਰਵ ਠਾਕੁਰ ਸਣੇ ਚਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰ ਲਿਆ।

Share