ਤਰਨਤਾਰਨ : ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀ.ਐਸ.ਐੌਫ ਵੱਲੋਂ ਪੰਜ ਸ਼ੱਕੀ ਢੇਰ

24
Share

ਤਰਨਤਾਰਨ, 22 ਅਗਸਤ (ਪੰਜਾਬ ਮੇਲ)- ਇੱਥੋਂ ਨਜ਼ਦੀਕ ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀ.ਐਸ.ਐੌਫ ਵੱਲੋਂ ਪੰਜ ਸ਼ੱਕੀਆਂ ਨੂੰ ਢੇਰ ਕਰ ਦੇਣ ਦੀ ਖ਼ਬਰ ਹੈ। BSF ਦੀ 103 ਬਟਾਲੀਅਨ BOP ਡੱਲ ਦੇ ਨਜ਼ਦੀਕ ਇਹ ਸ਼ੱਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸਰਚ ਆਪਰੇਸ਼ਨ ਤੋਂ ਬਾਅਦ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਲਾਸ਼ਾਂ ਕੋਲ ਪਿੱਠੂ ਬੈਗ ਅਤੇ ਇੱਕ ਰਾਈਫ਼ਲ ਡਿੱਗੀ ਹੋਈ ਮਿਲੀ ਹੈ। ਇਹ ਦਹਿਸ਼ਤਗਰਦ ਸਨ ਜਾਂ ਫਿਰ ਸਮੱਗਲਰ ਇਸ ਦੀ ਜਾਂਚ ਹੋ ਰਹੀ ਹੈ। ਤਰਨਤਾਰਨ ਤੋਂ ਅਕਸਰ ਨਸ਼ੇ ਦੀ ਸਮੱਗਲਿੰਗ ਦੀ ਵਾਰਦਾਤ ਹੁੰਦੀ ਰਹਿੰਦੀ ਹੈ। ਪਰ ਪਾਕਿਸਤਾਨ ਦੇ ਪਾਸੇ ਤੋਂ ਅਕਸਰ ਸਮੱਗਲਰ ਨਸ਼ਾ ਸੁੱਟ ਕੇ ਫ਼ਰਾਰ ਹੋ ਜਾਂਦੇ ਹਨ ਤੇ ਭਾਰਤੀ ਨਸ਼ਾ ਸਮੱਗਲਰ ਨਸ਼ੇ ਦੀ ਖੇਪ ਨੂੰ ਚੁੱਕ ਲੈਂਦੇ ਹਨ।

ਪਰ ਜਿਸ ਤਰ੍ਹਾਂ ਨਾਲ ਪੰਜ ਸ਼ੱਕੀਆਂ ਨੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਗੰਭੀਰ ਮਾਮਲਾ ਹੈ। ਇਸ ਦੀ ਜਾਂਚ ਹੋ ਰਹੀ ਹੈ।


Share