ਤਰਕਸ਼ੀਲ ਸੁਸਾਇਟੀ ਕਨੇਡਾ ਦੀ ਉਨਟਾਰੀਓ ਜੋਨ ਵਲੋਂ ਤਰਕਸ਼ੀਲ ਮੇਲਾ ਮਿਸ਼ੀਸਾਗਾ ਵਿੱਚ 10 ਜੁਲਾਈ ਨੂੰ 

57
Share

ਮਿਸੀਸਾਗਾ, 25 ਜੂਨ (ਬਲਜਿੰਦਰ ਸੇਖਾ/ਪੰਜਾਬ ਮੇਲ)-ਤਰਕਸੀਲ ਸੁਸਾਇਟੀ ਕਨੇਡਾ ਦੇ ਓਨਟਾਰੀਓ ਜ਼ੋਨ ਵੱਲੋਂ ਮਿਤੀ 10 ਜੁਲਾਈ 2022 (ਐਤਵਾਰ) ਨੂੰ ਸਵੇਰੇ 11:30 ਵਜੇ ਤੋਂ 3:00 ਵਜੇ ਤਕ Versailles Convention Center 6721 Edwards Blvd – Mississauga ਵਿਖੇ ਤਰਕਸ਼ੀਲ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ” ਤਰਕਸ਼ੀਲਤਾ ਸਮੇਂ ਦੀ ਲੋੜ ਕਿਉਂ ” ਤੇ “ਜੋਤਿਸ਼ ਅਵਿਗਿਆਨਕ ਕਿਵੇਂ ਤੇ ਸਮੋਹਨ ਵਿਧੀ ਕੀ ਹੈ ” ਵਾਰੇ ਵਿਚਾਰਾਂ ਰਾਹੀਂ  ਤਰਕਸ਼ੀਲ ਆਗੂ ਰਾਜਿੰਦਰ ਭਦੌੜ, ਸੁਰਜੀਤ ਦੌਧਰ ਤੇ ਨੰਦੇਸੁ ਸੇਨਾਪਤੀ ਉੜੀਸਾ (FIRA) ਰੂਬਰੂ ਹੋਣਗੇ ਅਤੇ ਸੰਗੀਤ ਮੰਡਲੀ ਭਦੌੜ ਵਲੋਂ ਰਾਮ ਕੁਮਾਰ ਜੀ ਗੀਤ ਪੇਸ਼ ਕਰਨਗੇ । ਇਨ੍ਹਾਂ ਸਨਮਾਨ ਯੋਗ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਇਸ ਸਮਾਗਮ ਵਿਚ ਲੇਖਕਾਂ, ਬੁਧੀਜੀਵੀਆਂ, ਸਾਹਿਤਕਾਰਾਂ ਤੇ ਆਮ ਸ਼ਹਿਰੀਆਂ ਨੂੰ ਵਿਚਾਰ ਸੁਣਨ ਤੇ ਚਰਚਾ ਵਿੱਚ ਸਾਮਲ ਹੋਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਜੀ।
* ਇਸ ਦੀ ਵਧੇਰੇ ਜਾਣਕਾਰੀ ਲਈ ਹੇਠਾਂ ਲਿਖੇ ਨੰਬਰ ਤੇ ਸੰਪਰਕ ਕਰ ਸਕਦੇ ਹੋ:- ਬਲਰਾਜ ਸੋਕਰ( ਪ੍ਰਧਾਨ ) 647-679-4398, ਅਮਰਦੀਪ ਮੰਡੇਰ (ਜਨਰਲ ਸਕੱਤਰ) 647-782-8334
ਇਹ ਜਾਣਜਾਰੀ ਸਾਡੇ ਨਾਲ ਓਨਟਾਰੀਓ ਸੂਬੇ ਦੇ ਤਰਕਸੀਲ ਆਗੂ ਬਲਵਿੰਦਰ ਬਰਨਾਲਾ ਤੇ ਨਛੱਤਰ ਸਿੰਘ ਬਦੇਸ਼ਾ- ਮੀਡੀਆ ਤੇ ਸਿਖਿਆ ਸਕੱਤਰ ਨੇ ਸਾਂਝੀ ਕੀਤੀ

Share