ਤਜਵੀਜ਼ਤ ਕੌਮਾਂਤਰੀ ਯਾਤਰੀ ਉਡਾਣਾਂ ਦੀ ਮੁਅੱਤਲੀ ‘ਅਗਲੇ ਹੁਕਮਾਂ ਤੱਕ’ ਰਹੇਗੀ ਜਾਰੀ

189
Share

ਨਵੀਂ ਦਿੱਲੀ, 28 ਫਰਵਰੀ (ਪੰਜਾਬ ਮੇਲ)- ਸ਼ਹਿਰੀ ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਅੱਜ ਕਿਹਾ ਕਿ ਤਜਵੀਜ਼ਤ ਕੌਮਾਂਤਰੀ ਯਾਤਰੀ ਉਡਾਣਾਂ ਦੀ ਮੁਅੱਤਲੀ ‘ਅਗਲੇ ਹੁਕਮਾਂ ਤੱਕ’ ਜਾਰੀ ਰਹੇਗੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ 19 ਜਨਵਰੀ ਨੂੰ ਮੁਅੱਤਲੀ ਦੀ ਮਿਆਦ 28 ਫਰਵਰੀ ਤੱਕ ਵਧਾਈ ਗਈ ਸੀ। ਕਰੋਨਾਵਾਇਰਸ ਫੈਲਣ ਮਗਰੋਂ 23 ਮਾਰਚ 2020 ਤੋੋਂ ਭਾਰਤ ਵਿਚ ਤਜਵੀਜ਼ਤ ਕੌਮਾਂਤਰੀ ਯਾਤਰੀ ਉਡਾਣਾਂ ਮੁਅੱਤਲ ਹਨ। ਜੁਲਾਈ 2020 ਤੋਂ ਵਿਸ਼ੇਸ਼ ਪ੍ਰਬੰਧ ਤਹਿਤ ਭਾਰਤ ਤੇ 45 ਮੁਲਕਾਂ ਦਰਮਿਆਨ ਵਿਸ਼ੇਸ਼ ਯਾਤਰੀ ਉਡਾਣਾਂ ਜਾਰੀ ਹਨ।

Share