ਤਖਤਾਪਲਟ ਦੀ ਤਿਆਰੀ ‘ਚ ਡੌਨਾਲਡ ਟਰੰਪ!

470
Share

ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)-ਅਮਰੀਕੀ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੂੰ ਇਸ ਚੋਣ ਵਿਚ ਜਿੱਤ ਹਾਸਲ ਹੋਈ ਹੈ।

ਵਰਤਮਾਨ ਰਾਸ਼ਟਰਪਤੀ ਡੋਨਾਲਡ ਟਰੰਪ ਅਜੇ ਤੱਕ ਹਾਰ ਸਵੀਕਾਰ ਕਰਨ ਲਈ ਤਿਆਰ ਨਹਂੀ ਹੈ। ਟਰੰਪ ਲਗਾਤਾਰ ਇਸ ਗੱਲ ਨੂੰ ਦੋਹਰਾ ਰਹੇ ਹਨ ਕਿ ਰਾਸ਼ਟਰਪਤੀ ਚੋਣਾਂ ਵਿਚ ਹੇਰਾਫੇਰੀ ਕੀਤੀ ਗਈ ਹੈ। ਟਰੰਪ ਵਲੋਂ ਲਗਾਤਾਰ ਟਵੀਟ ਕਰਕੇ ਜੋਅ ਬਾਈਡਨ ਦੀ ਜਿੱਤ ‘ਤੇ ਸਵਾਲ ਚੁੱਕਿਆ ਜਾ ਰਿਹਾ ਹੈ। ਇਸੇ ਦੌਰਾਨ ਕਿਆਸ ਲਗਾਏ ਜਾ ਰਹੇ ਹਨ ਕਿ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤਾਂਤਰਿਕ ਦੇਸ਼ ਵਿਚ ਰਾਸ਼ਟਰਪਤੀ ਟਰੰਪ ਤਖਤਾ ਪਲਟ ਦੀ ਕੋਸਿਸ਼ ਕਰ ਸਕਦੇ ਹਨ।
ਦਰਅਸਲ, ਟਰੰਪ ਪ੍ਰਸ਼ਾਸਨ ਵਲੋਂ ਰੱਖਿਆ  ਵਿਭਾਗ ਵਿਚ ਵੱਡੇ ਪੱਧਰ ‘ਤੇ ਬਦਲਾਅ ਕੀਤੇ ਗਏ ਹਨ। ਸਰਕਾਰ ਵਲੋਂ ਸੀਨੀਅਰ ਅਧਿਕਾਰੀਆਂ ਨੂੰ ਹਟਾÎਇਆ ਜਾ ਰਿਹਾ ਹੈ ਅਤੇ ਟਰੰਪ ਦੇ ਵਫਾਦਾਰਾਂ ਨੂੰ ਇਨ੍ਹਾਂ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਟਰੰਪ ਨੇ ਰੱਖਿਆ ਮੰਤਰੀ ਐਸਪਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ। ਐਸਪਰ ਦੀ ਜਗ੍ਹਾ ਕੌਮੀ ਅੱਤਵਾਦ ਰੋਕੂ ਕੇਂਦਰ ਦੇ ਡਾਇਰੈਕਟਰ ਕ੍ਰਿਸਟੋਫਰ ਮਿਲਰ ਨੂੰ ਨਿਯੁਕਤ ਕੀਤਾ ਗਿਆ।
ਟਰੰਪ ਨੇ ਅਜੇ ਤੱਕ ਹਾਰ ਨਹੀਂ ਸਵੀਕਾਰੀ ਹੈ। ਜੋਅ ਬਾਈਡਨ ਨੇ ਸੱਤਾ ਤਬਦੀਲੀ ਨੂੰ ਲੈ ਕੇ ਅਪਣੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਟਰੰਪ ਨਾਲ ਸਹਿਮਤੀ ਜਤਾਉਂਦੇ ਹੋਏ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਸੱਤਾ ਤਬਦੀਲੀ ਸ਼ਾਂਤੀਪੂਰਣ ਤਰੀਕੇ ਨਾਲ ਕੀਤੀ ਜਾਵੇਗੀ ਅਤੇ ਟਰੰਪ ਪ੍ਰਸ਼ਾਸਨ ਅਪਣਾ ਦੂਜਾ ਕਾਰਜਕਾਲ ਸ਼ੁਰੂ ਕਰੇਗਾ।
ਦੂਜੇ ਪਾਸੇ ਟਰੰਪ ਦੀ ਭਤੀਜੀ ਮੈਰੀ  ਟਰੰਪ ਨੇ ਟਵੀਟ ਕਰਕੇ ਅਮਰੀਕਾ ਵਿਚ ਤਖਤਾ ਪਲਟ ਵੱਲ Îਇਸ਼ਾਰਾ ਕੀਤਾ ਹੈ। ਮੈਰੀ ਨੇ ਟਵੀਟ ਕੀਤਾ, ਰਾਸ਼ਟਰਪਤੀ ਚੋਣਾਂ ਜੋਅ ਬਾਈਡਨ ਜਾਇਜ਼ ਅਤੇ ਫ਼ੈਸਲਾਕੁੰਨ ਤੌਰ ‘ਤੇ ਜਿੱਤੇ।  ਟਰੰਪ ਅਤੇ ਉਨ੍ਹਾਂ ਦੇ ਲੋਕ ਕਿੰਨਾ ਵੀ  ਝੂਠ ਬੋਲਣ ਅਤੇ  ਗੱਲਾਂ ਨੂੰ ਘੁੰਮਾਉਣ ਕੁਝ ਵੀ ਨਹੀਂ ਬਦਲੇਗਾ। ਚੌਕਸ ਰਹੋ, ਇਹ ਇੱਕ ਤਖਤਾ ਪਲਟ ਦੀ ਕੋਸ਼ਿਸ਼ ਹੈ।
ਟਰੰਪ ਪ੍ਰਸ਼ਾਸਨ ਨੇ ਮਾਰਕ ਐਸਪਰ ਨੂੰ ਹਟਾਉਣ ਦੇ 24 ਘੰਟੇ ਬਾਅਦ ਹੀ ਪੈਂਟਾਗਨ ਵਿਚ ਕਈ ਵੱਡੇ ਅਧਿਕਾਰੀਆਂ ਨੂੰ ਅਹੁਦੇ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ। ਇਸ ਫ਼ੈਸਲੇ ਤੋਂ ਬਾਅਦ ਸੈਨਿਕ ਅਗਵਾਈ ਅਤੇ ਗੈਰ ਸੈਨਿਕ ਅਧਿਕਾਰੀਆਂ ਦੇ ਵਿਚ ਚਿੰਤਾ ਦਾ ਮਹੌਲ ਹੈ। ਪੈਂਟਾਗਨ ਦੇ ਕਾਰਜਵਾਹਕ ਨੀਤੀ ਪ੍ਰਮੁੱਖ ਜੇਮਸ ਐਂਡਰਸਨ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ। ਉਨ੍ਹਾਂ ਦੀ ਜਗ੍ਹਾ ਉਸ ਅਧਿਕਾਰੀ ਨੂੰ ਅਹੁਦਾ ਸੌਂਪਿਆ ਗਿਆ ਹੈ ਜਿਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਅੱਤਵਾਦੀ ਤੱਕ ਕਹਿ ਦਿੱਤਾ ਸੀ।
ਪੈਂਟਾਗਨ ਦੇ ਕਾਰਜਵਾਹਕ ਨੀਤੀ ਪ੍ਰਮੁੱਖ ਦਾ ਜ਼ਿੰਮਾ ਐਂਥਨੀ ਟਾਟਾ ਨੂੰ ਸੌਂਪਿਆ ਗਿਆ ਹੈ, ਜਿਨ੍ਹਾਂ ਨੇ ਬਰਾਕ ਓਬਾਮਾ ਨੂੰ ਅੱਤਵਾਦੀ ਕਿਹਾ ਸੀ। ਅਪਣੇ ਵਿਵਾਦਮਈ ਟਵੀਟ ਜ਼ਰੀਏ ਸੁਰਖੀਆਂ ਵਿਚ ਬਣੇ ਰਹਿੰਦੇ ਹਨ। ਉਨ੍ਹਾਂ ਰਿਪਬਲਿਕਨ ਦਾ ਕੱਟੜ ਸਮਰਥਕ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਗਿਣਤੀ ਟਰੰਪ ਦੇ ਕਰੀਬੀ ਲੋਕਾਂ ਵਿਚ ਹੁੰਦੀ ਹੈ।


Share