ਤਕਰੀਬਨ 2 ਸਾਲ ਬਾਅਦ ਆਸਟ੍ਰੇਲੀਆ ਨੇ ਖੋਲ੍ਹੀ ਆਪਣੇ ਦੇਸ਼ ਦੀ ਸਰਹੱਦ

2627
Share

ਸਿਡਨੀ, 2 ਨਵੰਬਰ (ਪੰਜਾਬ ਮੇਲ)- ਤਕਰੀਬਨ 2 ਸਾਲ ਤੋਂ ਕੋਵਿਡ ਦੇ ਚੱਲਦਿਆਂ ਆਸਟ੍ਰੇਲੀਆ ਨੇ ਹੋਰਾਂ ਦੇਸ਼ਾਂ ਤੋਂ ਆਪਣੀ ਸੀਮਾ ਬੰਦ ਕੀਤੀ ਹੋਈ ਸੀ। 600 ਦਿਨਾਂ ਬਾਅਦ ਸਿਡਨੀ ’ਚ ਫਿਰ ਤੋਂ ਆਮ ਵਾਂਗ ਅੰਤਰਰਾਸ਼ਟਰੀ ਉਡਾਣ ਪਹੁੰਚੀ। ਹੁਣ ਯਾਤਰੀਆਂ ਨੂੰ ਕਿਸੇ ਤਰ੍ਹਾਂ ਦਾ ਇਕਾਂਤਵਾਸ ਜਾਂ ਮਨਜ਼ੂਰੀ ਨਹੀਂ ਲੈਣੀ ਪਵੇਗੀ। ਇਨ੍ਹਾਂ ਉਡਾਣਾਂ ਵਿਚ ਮੁੱਖ ਤੌਰ ’ਤੇ ਆਸਟ੍ਰੇਲੀਅਨ ਸਿਟੀਜ਼ਨ ਤੇ ਪੀ.ਆਰ. ਯਾਤਰੀ ਵਾਪਸ ਆਉਣਗੇ। ਜਿਹੜੇ ਵੱਖ-ਵੱਖ ਦੇਸ਼ਾਂ ਵਿਚ ਕੋਵਿਡ ਦੇ ਚਲਦਿਆਂ ਫਸੇ ਬੈਠੇ ਸਨ। ਕਿ੍ਰਸਮਸ ਤੱਕ ਵਿਛੜੇ ਪਰਿਵਾਰਾਂ ਨੂੰ ਆਪਸ ਵਿਚ ਮਿਲਾਉਣ ਦਾ ਟੀਚਾ ਹੈ। ਵਾਪਸ ਆ ਰਹੇ ਯਾਤਰੀਆਂ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਵੈਕਸੀਨ ਦੇ ਦੋਵੇਂ ਟੀਕੇ ਜ਼ਰੂਰ ਲੱਗੇ ਹੋਣ ਅਤੇ ਪਿਛਲੇ 72 ਘੰਟਿਆਂ ਦਾ ਕੋਵਿਡ ਨੈਗੇਟਿਵ ਤੇ ਸਥਾਈ ਨਿਵਾਸੀਆਂ ਦੇ ਮਾਤਾ-ਪਿਤਾ ਵੀ ਯਾਤਰਾ ਕਰ ਸਕਦੇ ਹਨ। ਦੋਵੇਂ ਟੀਕੇ ਲਗਾ ਚੁੱਕੇ ਆਉਣ ਵਾਲੇ ਸਮੇਂ ’ਚ ਨਿਊ ਸਾਊਥ ਵੇਲਜ਼ ਤੇ ਵਿਕਟੋਰੀਆ ਯਾਤਰਾ ਵੀ ਕਰ ਸਕਦੇ ਹਨ। 16 ਸਾਲ ਤੋਂ ਉੱਪਰ ਵਾਲਿਆਂ ਲਈ ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣਾ ਜ਼ਰੂਰੀ ਹੈ।

Share