ਡੰਪ ਟਰੱਕ ਹੇਠਾਂ ਫੱਸਣ ਕਾਰਨ ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਮੌਤ

202
ਮਿ੍ਰਤਕ ਅਮਨਦੀਪ ਸਿੰਘ ਦੀ ਫ਼ਾਈਲ ਫੋਟੋ।
Share

ਨਿਊਯਾਰਕ/ਬਰੈਂਪਟਨ, 14 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਸ਼ਨੀਵਾਰ ਦੀ ਸਵੇਰ ਨੂੰ ਕੈਨੇਡਾ ਦੇ ਵਸਾਗਾ ਬੀਚ ਦੇ ਲਾਗੇ ਕਲੀਅਰਵਿਊ ਟਾਊਨਸ਼ਿਪ ਦੇ ਹੂਰਨੀਆ ਵੈਸਟ ਦੇ ਅਧੀਨ ਹਾਈਵੇ-26 ’ਤੇ ਇਕ ਕੰਮ ਕਰਨ ਵਾਲੀ ਵਰਕਸ਼ਾਪ ’ਤੇ ਇਕ ਪੰਜਾਬੀ ਮੂਲ ਦੇ ਨੌਜਵਾਨ ਦੇ ਡੰਪ ਟਰੱਕ ਹੇਠਾਂ ਫੱਸਣ ਕਾਰਨ ਮੌਕੇ ’ਤੇ ਹੀ ਮੌਤ ਹੋ ਜਾਣ ਦੀ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਸ ਵਾਪਰੇ ਭਿਆਨਕ ਹਾਦਸੇ ਕਾਰਨ ਮਾਰੇ ਗਏ ਨੌਜਵਾਨ ਦੀ ਪਛਾਣ ਬਰੈਂਪਟਨ ਦੇ 28 ਸਾਲਾ ਪੰਜਾਬੀ ਅਮਨਦੀਪ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ਦੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਤੇ ਓਨਟਾਰੀਓ ਦੀ ਲੇਬਰ ਮਨਿਸਟਰੀ ਜਾਂਚ ਕਰ ਰਹੀ ਹੈ। ਮਿ੍ਰਤਕ 4 ਸਾਲ ਪਹਿਲਾਂ ਕੈਨੇਡਾ ਆਇਆ ਸੀ। ਖਬਰ ਮੁਤਾਬਕ ਮਿ੍ਰਤਕ ਨੌਜਵਾਨ ਅਮਨਦੀਪ ਸਿੰਘ ਦਾ ਪਿਛੋਕੜ ਸੂਬਾ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਟਿੱਬਾ ਦੇ ਨਾਲ ਸੀ ਅਤੇ ਉਹ ਕਬੱਡੀ ਦਾ ਇਕ ਨਾਮਵਰ ਖਿਡਾਰੀ ਵੀ ਸੀ ਅਤੇ ਕੈਨੇਡਾ ਦੀ ਟੀਮ ਵੱਲੋ ਵੀ ਕਬੱਡੀ ਖੇਡਦਾ ਸੀ।

Share