ਡੋਨਾਲਡ ਟਰੰਪ ਦੇ ਅਕਾਉਂਟ ਨੂੰ ਟਵਿੱਟਰ ਨੇ ਅਸਥਾਈ ਤੌਰ ‘ਤੇ ਕੀਤਾ ਬੈਨ

204
Share

ਫਰਿਜ਼ਨੋ, 14 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣ ਨਤੀਜਿਆਂ ਨੂੰ ਲੈ ਕੇ ਸਿਆਸੀ ਜੰਗ ਜਾਰੀ ਹੈ। ਉਥੇ ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਰਟ ਤੋਂ ਇਕ ਤੋਂ ਬਾਅਦ ਇਕ ਝਟਕੇ ਵੀ ਲੱਗ ਰਹੇ ਹਨ। ਇਨ੍ਹਾਂ ਸਭ ਵਿਚਾਲੇ ਟਰੰਪ ਨੂੰ ਟਵਿੱਟਰ ਨੇ ਵੀ ਇਕ ਵੱਡਾ ਝਟਕਾ ਦਿੱਤਾ ਹੈ। ਦਰਅਸਲ ਟਵਿੱਟਰ ਨੇ ਸਖਤ ਕਦਮ ਚੁੱਕਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਾਉਂਟ ਨੂੰ ਅਸਥਾਈ ਤੌਰ ‘ਤੇ ਬੈਨ ਕਰ ਦਿੱਤਾ ਹੈ। ਅਮਰੀਕੀ ਮੀਡੀਆ ਨਿਊਜ਼ ਵੈੱਬਸਾਈਟ ‘ਦਿ ਹਿੱਲ’ ਨੇ ਆਪਣੀ ਰਿਪੋਰਟ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕੰਪਨੀ ਦੇ ਨਿਯਮਾਂ ਦਾ ਉਲੰਘਣ ਕਰਨ ਨੂੰ ਲੈ ਕੇ ਇਹ ਕਦਮ ਚੁੱਕਿਆ ਹੈ।


Share