ਡੋਨਲਡ ਟਰੰਪ ਦੇ ਛੋਟੇ ਭਰਾ ਰੌਬਰਟ ਦਾ ਦੇਹਾਂਤ

440
Share

ਨਿਊ ਯਾਰਕ, 16 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਛੋਟੇ ਭਰਾ ਰੌਬਰਟ ਟਰੰਪ ਦੀ ਸ਼ਨਿਚਰਵਾਰ ਰਾਤ ਨੂੰ ਹਸਪਤਾਲ ਵਿਚ ਮੌਤ ਹੋ ਗਈ। ਉਹ 71 ਸਾਲ ਦੇ ਸਨ। ਰਾਸ਼ਟਰਪਤੀ ਸ਼ੁੱਕਰਵਾਰ ਨੂੰ ਆਪਣੇ ਭਰਾ ਨੂੰ ਮਿਲਣ ਲਈ ਹਸਪਤਾਲ ਗਏ। ਡੋਨਾਲਡ ਟਰੰਪ ਨੇ ਬਿਆਨ ਵਿੱਚ ਕਿਹਾ, “ਮੈਂ ਤੁਹਾਨੂੰ ਬਹੁਤ ਦੁਖੀ ਦਿਲ ਨਾਲ ਸੂਚਿਤ ਕਰਦਾ ਹਾਂ ਕਿ ਮੇਰੇ ਭਰਾ ਰੌਬਰਟ ਦਾ ਦੇਹਾਂਤ ਹੋ ਗਿਆ ਹੈ। ਉਹ ਨਾ ਸਿਰਫ ਮੇਰਾ ਭਰਾ ਸੀ, ਬਲਕਿ ਮੇਰਾ ਸਭ ਤੋਂ ਚੰਗਾ ਮਿੱਤਰ ਵੀ ਸੀ।’


Share