ਡੈਲਟਾ ਵਿੱਚ ਗੋਲੀਬਾਰੀ – ਇਕ ਆਦਮੀ ਦੀ ਮੌਤ

349
Share

ਸਰੀ, 4 ਫ਼ਰਵਰੀ (ਹਰਦਮ ਮਾਨ/ਪੰਜਾਬ ਮੇਲ)-ਅੱਜ ਵੱਡੇ ਸਵੇਰੇ ਸਰੀ ਦੇ ਲਾਗਲੇ ਸ਼ਹਿਰ ਡੈਲਟਾ ਵਿੱਚ ਵਾਪਰੀ ਗੋਲੀਬਾਰੀ ਦੀ ਇਕ ਘਟਨਾ ਵਿੱਚ ਇਕ ਆਦਮੀ ਦੀ ਮੌਤ ਹੋ  ਜਾਣ ਦਾ ਪਤਾ ਲੱਗਿਆ ਹੈ।
ਡੈਲਟਾ ਪੁਲੀਸ ਅਨੁਸਾਰ ਪੁਲਿਸ ਨੂੰ ਸਵੇਰੇ ਕਰੀਬ 2 ਵਜੇ ਸੂਚਨਾ ਮਿਲੀ ਸੀ ਕਿ 92 ਐਵੇਨਿਊ ਅਤੇ 118 ਸਟਰੀਟ ਦੇ ਕੋਲ ਸਥਿਤ ਇਕ ਘਰ ਗੋਲੀ ਚੱਲੀ ਹੈ। ਪੁਲਿਸ ਮੌਕੇ ਤੇ ਪਹੁੰਚ ਗਈ ਤੇ ਘਟਲਾ ਸਥਾਨ ਤੇ ਵੇਖਿਆ ਕਿ ਇਕ ਆਦਮੀ ਨੂੰ ਗੋਲੀਆਂ ਲੱਗੀਆਂ ਸਨ। ਪੁਲਿਸ ਨੇ ਪੈਰਾਮੈਡਿਕਸ ਅਤੇ ਫਾਇਰ  ਟੀਮਾਂ ਦੀ ਸਹਾਇਤਾ ਨਾਲ ਪੀੜਤ ਆਦਮੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਸਫ਼ਲਤਾ ਹਾਸਲ ਨਾ ਹੋਈ।
ਪੁਲੀਸ ਵੱਲੋਂ ਇਸ ਘਟਨਾ ਬਾਰੇ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਅਤੇ ਨਾ ਹੀ ਮ੍ਰਿਤਕ ਦੀ ਪਛਾਣ ਜਨਤਕ ਕੀਤੀ ਗਈ ਹੈ ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ ਇਹ ਘਟਨਾ ਮਿੱਥ ਕੇ ਕੀਤਾ ਗਿਆ ਹਮਲਾ ਸੀ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਸੰਬੰਧੀ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ।


Share