ਡੈਨਵਰ ’ਚ ਹੋਈ ਗੋਲੀਬਾਰੀ ’ਚ 5 ਦੀ ਹੱਤਿਆ

279
Share

-ਪੁਲਿਸ ਅਧਿਕਾਰੀ ਸਮੇਤ ਦੋ ਜ਼ਖਮੀ
-ਪੁਲਿਸ ਨਾਲ ਝੜਪ ’ਚ ਹਮਲਾਵਰ ਦੀ ਵੀ ਹੋਈ ਮੌਤ
ਸੈਕਰਾਮੈਂਟੋ, 29 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਡੈਨਵਰ ਖੇਤਰ ਵਿਚ ਇਕ ਵਿਅਕਤੀ ਵੱਲੋਂ ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਗੋਲੀਬਾਰੀ ਵਿਚ 5 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਤਿੰਨ ਮਿ੍ਰਤਕਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ, ਜਿਨ੍ਹਾਂ ਵਿਚ ਅਲੀਸੀਆ ਕਾਰਡਨਜ, ਡੈਨੀ ਸ਼ੋਫੀਲਡ (38) ਤੇ ਸਾਰਾਹ ਸਟੈਕ (28) ਸ਼ਾਮਲ ਹਨ। ਸਟੈਕ ਹਈਆਤ ਹੋਟਲ ਵਿਚ ਕਲਰਕ ਸੀ। ਪੁਲਿਸ ਨੇ ਮਾਰੇ ਗਏ ਦੋ ਵਿਅਕਤੀਆਂ ਦੇ ਨਾਂ ਜਾਰੀ ਨਹੀਂ ਕੀਤੇ। ਬਾਅਦ ਵਿਚ ਪੁਲਿਸ ਨਾਲ ਹੋਈ ਝੜਪ ਵਿਚ 47 ਸਾਲਾ ਹਮਲਾਵਰ ਲਿੰਡਨ ਜੇਮਜ ਮੈਕਲੀਓਡ ਵੀ ਮਾਰਿਆ ਗਿਆ। ਗੋਲੀਬਾਰੀ ’ਚ ਇਕ ਪੁਲਿਸ ਅਧਿਕਾਰੀ ਸਮੇਤ ਦੋ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਦੀ ਹਾਲਤ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਇਹ ਜਾਣਕਾਰੀ ਡੈਨਵਰ ਤੇ ਲੇਕਵੁੱਡ ਪੁਲਿਸ ਨੇ ਇਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਹੈ। ਡੈਨਵਰ ਦੇ ਪੁਲਿਸ ਮੁਖੀ ਪਾਲ ਪੇਜ਼ਨ ਨੇ ਕਿਹਾ ਕਿ ਲੜੀਵਾਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਵੱਖ-ਵੱਖ ਥਾਵਾਂ ’ਤੇ ਵਾਪਰੀਆਂ ਤੇ ਆਖਰ ਲੇਕਵੁੱਡ ਨੇੜੇ ਸਮਾਪਤ ਹੋਈਆਂ, ਜਿਥੇ ਹਮਲਾਵਰ ਪੁਲਿਸ ਹੱਥੋਂ ਮਾਰਿਆ ਗਿਆ।

Share