ਡੈਡ ਐਂਡ ਡਾਟਰਜ਼ ਦੇ “ਵੁਈ ਆਰ ਦਾ ਵਰਲਡ” ਕਵਰ ਸੌਂਗ ਨੇ ਸੰਗੀਤ ਜਗਤ ‘ਚ ਪਾਈਆ ਧੁੰਮਾਂ

313
Share

ਸਰੀ, 13 ਜੂਨ, (ਹਰਦਮ ਮਾਨ/ਪੰਜਾਬ ਮੇਲ)- ਡੈਡ ਐਂਡ ਡਾਟਰਜ਼ ਵੱਲੋਂ ਮਾਰਚ ਮਹੀਨੇ ਵਿਚ ਰਿਲੀਜ਼ ਕੀਤੇ ਗਏ ਮਾਈਕਲ ਦੇ ਕਵਰ ਸੌਂਗ ਰੀਅਲ ਦਾ ਵਰਲਡ” ਨੂੰ ਸੰਸਾਰ ਭਰ ਵਿਚ ਮਿਲੀ ਬੇਹੱਦ ਮਕਬੂਲੀਅਤ, ਲੋਕਾਂ ਦਾ ਅਥਾਹ ਪਿਆਰ, ਸਤਿਕਾਰ ਅਤੇ ਸਫਲਤਾ ਉਪਰ ਹਰਮੀਕ ਸਿੰਘ ਅਤੇ ਉਸ ਦੀ ਧੀ ਨੌਨਿਧ ਚੁੱਘ ਦਾ ਕਹਿਣਾ ਹੈ ਕਿ ਇਸ ਗੀਤ ਦਾ ਸੰਗੀਤ ਲੋਕਾਂ ਨੂੰ ਆਪਸ ਵਿੱਚ ਜੋੜ ਰਿਹਾ ਹੈ ਅਤੇ ਉਹਨਾਂ ਦੇ ਮਿਸ਼ਨ ਬੀਇੰਗ ਟੂਗੈਦਰ ਨੂੰ ਸੱਚ ਕਰ ਰਿਹਾ ਹੈ। ਉਨ੍ਹਾਂ ਇਕ ਅਜਿਹੇ ਟੂਲ ਨਾਲ ਸ਼ੁਰੂਆਤ ਕੀਤੀ ਜਿਸ ਦੀ ਕੋਈ ਭਾਸ਼ਾ ਨਹੀਂ। ਸੰਗੀਤ ਹੱਦਾਂ ਸਰੱਹਦਾਂ ਤੋਂ ਪਰ੍ਹੇ ਹੁੰਦਾ ਹੈ। ਪਹਿਲਾ ਗੀਤ ਸਾਡੀ ਦੁਨੀਆਵੀ ਸੋਚ ਦਾ ਪਹਿਲਾ ਕਦਮ ਸੀ ਅਤੇ ਨਵਾਂ ਕਵਰ ਸੌਂਗ “ਵੁਈ  ਆਰ ਦਾ ਵਰਲਡ” (ਹਮ ਹੋਂਗੇ ਕਾਮਯਾਬ) ਉਸੇ ਰਾਹ ਵੱਲ ਜਾਣ ਦੀ ਇਕ ਹੋਰ ਨਿਵੇਕਲੀ ਕੋਸ਼ਿਸ਼ ਹੈ।

                   ਪਿਓ-ਧੀ ਦੇ ਆਪਸੀ ਸਾਰਥਿਕ ਅਤੇ ਭਾਵਪੂਰਕ ਰਿਸ਼ਤੇ ਦੇ ਬਿਰਤਾਂਤ ਵਿੱਚੋਂ ਉਪਜੇ “ਵੁਈ ਆਰ ਦਾ ਵਰਲਡ ਗੀਤ ਵਿੱਚ ਪੂਰੇ ਸੰਸਾਰ ਨੂੰ ਨਾਸਾਜ਼ ਹਾਲਾਤ ਵਿਚ ਵੀ ਅਮਨ ਅਮਾਨ ਨਾਲ ਇੱਕਠੇ ਰਹਿਣ ਅਤੇ ਅੱਗੇ ਵਧਣ ਦਾ ਸੰਦੇਸ਼ ਦਿੱਤਾ ਗਿਆ ਹੈ। ਨੌਨਿੱਧ ਚੁੱਘ ਨੇ ਕਿਹਾ ਕਿ ਉਸ ਨੂੰ ਪਹਿਲੇ ਸੌਂਗ ਦੀ ਫੀਡ ਬੈਕ ਤੋਂ ਪਤਾ ਲੱਗਿਆ ਕਿ ਆਪਣੇ ਮਿਊਜ਼ਿਕ ਦੇ ਨਾਲ ਇਕ ਵਧੀਆ ਕੱਲ੍ਹ ਲਈ ਮੈਂ ਆਪਣਾ ਵਡਮੁੱਲਾ ਸਹਿਯੋਗ ਪਾ ਰਹੀ ਹਾਂ। ਸਾਡੇ ਸ਼ੁੱਭਚਿੰਤਕਾਂ ਨੇ ਇਸ ਨਿਵੇਕਲੇ ਯਤਨ ਨੂੰ ਅੱਗੇ ਵਧਾਉਣ ਲਈ ਸਾਨੂੰ ਹੋਰ ਜ਼ਿੰਮੇਂਵਾਰੀ ਸੌਂਪੀ ਅਤੇ ਉਸ ਦੀ ਬਦੌਲਤ ਹੀ ਸਾਡਾ ਇਹ ਨਵਾਂ ਫਾਲੋਅਪ ਕਵਰ ਆਇਆ ਹੈ। ਉਸ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਸਾਡੀ ਇਸ ਕੋਸ਼ਿਸ਼ ਨੂੰ ਵੀ ਬੂਰ ਪਵੇਗਾ ਅਤੇ ਪੂਰੇ ਸੰਸਾਰ ਵਿੱਚ ਇਸ ਯਤਨ ਨੂੰ ਮਾਨਤਾ ਮਿਲੇਗੀ।

ਜ਼ਿਕਰਯੋਗ ਹੈ ਕਿ ਹਰਮੀਕ ਸਿੰਘ, ਡੁਬਈ ਦਾ ਪ੍ਰਸਿੱਧ ਪੰਜਾਬੀ ਉਦਯੋਗਪਤੀ ਹੈ। ਉਹ ਪਲਾਨ-ਬੀ ਦਾ ਮਾਲਕ ਹੋਣ ਦੇ ਨਾਲ-ਨਾਲ “ਬੈਕਸ ਆਫ਼ ਹੋਪ” ਬੈਨਰ ਹੇਠ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਲੋਕਾਂ ਦੀ ਮਦਦ ਲਈ ਯਤਨਸ਼ੀਲ ਹੈ। 


Share