ਡੇਵਿਸ ਵਿਖੇ ਅਣਪਛਾਤਿਆਂ ਵੱਲੋਂ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ

203
Share

ਵਾਸ਼ਿੰਗਟਨ, 30 ਜਨਵਰੀ (ਪੰਜਾਬ ਮੇਲ)-ਕੈਲੀਫੋਰਨੀਆ ਵਿਖੇ ਡੈਵਿਸ ਦੇ ਪਾਰਕ ’ਚ ਅਣਪਛਾਤਿਆਂ ਨੇ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੀ ਅਤੇ ਉਸ ਨੂੰ ਉਖਾੜ ਦਿੱਤਾ। ਇਸ ਘਟਨਾ ਨੇ ਪੂਰੇ ਦੇਸ਼ ’ਚ ਭਾਰਤੀ-ਅਮਰੀਕੀ ਲੋਕਾਂ ’ਚ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ ਅਤੇ ਅਧਿਕਾਰੀਆਂ ਤੋਂ ਇਸ ਨੂੰ ਨਸਲੀ ਨਫ਼ਰਤ ਦੇ ਅਪਰਾਧ ਦੇ ਕੇਸ ਵਜੋਂ ਜਾਂਚ ਕਰਨ ਦੀ ਮੰਗ ਕੀਤੀ ਹੈ। ਸਥਾਨਕ ਅਖਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉੱਤਰੀ ਕੈਲੀਫੋਰਨੀਆ ਦੇ ਡੇਵਿਸ ਸ਼ਹਿਰ ’ਚ ਸੈਂਟਰਲ ਪਾਰਕ ਵਿਚ ਸਥਿਤ ਮਹਾਤਮਾ ਗਾਂਧੀ ਦੇ 6 ਫੁੱਟ ਉੱਚੇ ਅਤੇ 294 ਕਿਲੋਗ੍ਰਾਮ ਦੇ ਬੁੱਤ ’ਤੇ ਹਮਲੇ ਕੀਤੇ ਗਏ ਤੇ ਬੁੱਤ ਦਾ ਅੱਧਾ ਚਿਹਰਾ ਨੁਕਸਾਨਿਆ ਹੋਇਆ ਹੈ ਅਤੇ ਗੁੰਮ ਹੈ।

Share