ਡੇਰਾ ਬਾਬਾ ਨਾਨਕ ‘ਚ 2 ਧੜਿਆਂ ਵਿਚ ਚੱਲੀ ਗੋਲੀ, ਦੋ ਮੌਤਾਂ

504
Share

ਗੁਰਦਾਸਪੁਰ, 14 ਜਨਵਰੀ (ਪੰਜਾਬ ਮੇਲ)- ਡੇਰਾ ਬਾਬਾ ਨਾਨਕ ਦੇ ਪਿੰਡ ਮੱਛਰਾਲਾ ਵਿੱਚ ਕਾਂਗਰਸ ਦੇ ਦੋ ਗੁੱਟਾਂ ਦਰਮਿਆਨ ਖੂਨੀ ਝੜਪ ਹੋ ਗਈ। ਇਸ ਝੜਪ ਦਰਮਿਆਨ ਦੋਹਾਂ ਗੁਟਾਂ ਵਲੋਂ ਇੱਕ ਦੂਜੇ ‘ਤੇ ਗੋਲੀਆਂ ਚਲਾਈਆਂ ਗਈਆਂ ਜਿਸ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ।
ਪਿੰਡ ‘ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਇਨ੍ਹਾਂ ਵਿਚਕਾਰ ਤਕਰਾਰ ਹੋਈ ਸੀ। ਇਸ ਤੋਂ ਬਾਅਦ ਸੈਂਕੜੇ ਦੀ ਤਦਾਦ ‘ਚ ਗੋਲੀਆਂ ਚੱਲੀਆਂ। 40 ਸਾਲਾ ਕਾਂਗਰਸ ਦੇ ਮੌਜੂਦਾ ਸਰਪੰਚ ਮਨਜੀਤ ਸਿੰਘ ਦੀ ਮੌਕੇ ‘ਤੇ ਹੀ ਗੋਲੀ ਲੱਗਣ ਨਾਲ ਮੌਤ ਹੋ ਗਈ। ਜਦਕਿ 42 ਸਾਲਾ ਪੰਚਾਇਤੀ ਪ੍ਰਬੰਧਕ ਹਰਦਿਆਲ ਸਿੰਘ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ‘ਚ ਮੌਤ ਹੋ ਗਈ। ਫਿਲਹਾਲ ਪੁਲਿਸ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।


Share