ਡੇਰਾ ਪ੍ਰੇਮੀ ਦੀ ਹੋਈ ਹੱਤਿਆ ਦੇ ਵਿਰੋਧ ‘ਚ ਡੇਰਾ ਸਮਰਥਕਾਂ ਵੱਲੋਂ ਸੜਕ ਜਾਮ

471
ਡੇਰਾ ਸਲਾਬਤਪੁਰਾ ਅੱਗੇ ਲਾਸ਼ ਰੱਖ ਕੇ ਵੱਡੀ ਗਿਣਤੀ ਡੇਰਾ ਪ੍ਰੇਮੀ ਇਕੱਤਰ ਹੋਏ
Share

-ਕਾਤਲਾਂ ਦੀ ਕੀਤੀ ਗ੍ਰਿਫ਼ਤਾਰੀ ਦੀ ਮੰਗ
ਭਾਈਰੂਪਾ, 21 ਨਵੰਬਰ (ਪੰਜਾਬ ਮੇਲ)- ਭਗਤਾ ਭਾਈਕਾ ‘ਚ ਬੀਤੇ ਦਿਨ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਹੋਈ ਹੱਤਿਆ ਦੇ ਵਿਰੋਧ ‘ਚ ਅੱਜ ਡੇਰਾ ਸਮਰਥਕਾਂ ਨੇ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕਿ ਮਨੋਹਰ ਲਾਲ ਦੀ ਲਾਸ਼ ਨੂੰ ਸਲਾਬਤਪੁਰਾ ਡੇਰੇ ਅੱਗੇ ਰੱਖ ਕੇ ਸੜਕ ਨੂੰ ਜਾਮ ਕਰ ਦਿੱਤਾ। ਪ੍ਰਸ਼ਾਸਨ ਨੇ ਇਹਤਿਆਤ ਵਜੋਂ ਡੇਰੇ ਨੇੜੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ। ਐੱਸ.ਐੱਸ.ਪੀ. ਬਠਿੰਡਾ ਅਤੇ ਆਈ.ਜੀ. ਬਠਿੰਡਾ ਸਮੇਤ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਾਮ ਲਾਈ ਬੈਠੇ ਡੇਰਾ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਜਾਰੀ ਹੈ।


Share