ਡੀ.ਆਰ.ਡੀ.ਓ. ਵੱਲੋਂ ਵਿਕਸਤ ਐਂਟੀ ਕੋਵਿਡ ਦਵਾਈ 2-ਡੀਜੀ ਜਾਰੀ

152
Share

ਨਵੀਂ ਦਿੱਲੀ, 17 ਮਈ (ਪੰਜਾਬ ਮੇਲ)- ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀ.ਆਰ.ਡੀ.ਓ.) ਵਲੋਂ ਵਿਕਸਤ ਐਂਟੀ ਕੋਵਿਡ ਦਵਾਈ ਜਾਰੀ ਕੀਤੀ। 2-ਡਿਆਕਸੀ-ਡੀ ਗੁਲੂਕੋਜ਼ (2-ਡੀਜੀ) ਡੀ.ਆਰ.ਡੀ.ਓ. ਇੰਸਟੀਚਿਊਟ ਆਫ ਨਿਊਕਲੀਅਰ ਮੈਡੀਸਿਨ ਤੇ ਅਲਾਇਡ ਸਾਇੰਸਿਜ਼ ਵਲੋਂ ਡਾ. ਰੈਡੀ ਲੈਬ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਗਈ ਹੈ। ਇਸ ਨੂੰ 30 ਹਸਪਤਾਲਾਂ ਤੇ ਮਰੀਜ਼ਾਂ ਵਿਚ ਟਰਾਇਲ ਮੁਕੰਮਲ ਕਰਨ ਤੋਂ ਬਾਅਦ ਲਾਂਚ ਕੀਤਾ ਗਿਆ ਹੈ। ਡੀ.ਆਰ.ਡੀ.ਓ. ਦੇ ਅਧਿਕਾਰੀਆਂ ਅਨੁਸਾਰ ਇਸ ਗੁਲੂਕੋਜ਼ ਦਵਾਈ ਦੀਆਂ 10 ਹਜ਼ਾਰ ਡੋਜ਼ ਅਗਲੇ ਹਫਤੇ ਆਉਣਗੀਆਂ। ਜ਼ਿਕਰਯੋਗ ਹੈ ਕਿ ਇਸ ਦਵਾਈ ਦੇ ਪਾਊਡਰ ਨੂੰ ਪਾਣੀ ’ਚ ਘੋਲਣ ਤੋਂ ਬਾਅਦ ਪੀਤਾ ਜਾ ਸਕਦਾ ਹੈ।

Share