ਡੀ.ਆਰ.ਡੀ.ਓ. ਵੱਲੋਂ ਪਾਣੀ ’ਚ ਘੋਲ ਕੇ ਪੀਣ ਵਾਲੀ ਕਰੋਨਾ ਰੋਕੂ ਦਵਾਈ ਤਿਆਰ

103
Share

-ਡਰੱਗਜ਼ ਕੰਟਰੋਲਰ ਜਨਰਲ ਨੇ ਐਮਰਜੈਂਸੀ ਵਰਤੋਂ ਲਈ ਦਿੱਤੀ ਮਨਜ਼ੂਰੀ
ਨਵੀਂ ਦਿੱਲੀ, 8 ਮਈ (ਪੰਜਾਬ ਮੇਲ)- ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ ਨੇ ਐਮਰਜੈਂਸੀ ਵਰਤੋਂ ਲਈ ਡੀ.ਆਰ.ਡੀ.ਓ. ਦੁਆਰਾ ਵਿਕਸਤ ਕੀਤੀ ਗਈ ਐਂਟੀ-ਕੋਵਿਡ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰਾਲਾ ਨੇ ਕਿਹਾ ਕਿ ਇਹ ਦਵਾਈ ਪਾਊਡਰ ਦੇ ਰੂਪ ਵਿਚ ਹੈ ਅਤੇ ਇਸ ਨੂੰ ਪਾਣੀ ’ਚ ਮਿਲਾ ਕੇ ਪੀਤਾ ਜਾ ਸਕੇਗਾ। ਡੀ.ਆਰ.ਡੀ.ਓ. ਦੇ ਆਈ.ਐੱਨ.ਐੱਮ.ਏ.ਐੱਸ. ਤੇ ਸੀ.ਸੀ.ਐੱਮ.ਬੀ. ਨੇ ਮਿਲ ਕੇ ਦਵਾਈ 2-ਡੀਓਕਸੀ-ਡੀ-ਗਲੂਕੋਜ਼ (2-ਡੀਜੀ) ਤਿਆਰ ਕੀਤੀ ਹੈ। ਇਸ ਨੂੰ ਬਣਾਉਣ ਦੀ ਜ਼ਿੰਮੇਦਾਰੀ ਡਾ. ਰੈਡੀ ਦੀ ਲੈਬਾਰਟਰੀ ਨੂੰ ਦਿੱਤੀ ਗਈ ਹੈ। ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਦੱਸਿਆ ਕਿ ਕਲੀਨਿਕਲ ਅਜ਼ਮਾਇਸ਼ ਦੇ ਨਤੀਜਿਆਂ ਤੋਂ ਬਾਅਦ ਪਤਾ ਲੱਗਿਆ ਹੈ ਕਿ ਦਵਾਈ ਹਸਪਤਾਲ ’ਚ ਦਾਖਲ ਮਰੀਜ਼ਾਂ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਕਰਦਾ ਹੈ।

Share