ਡੀਸੀ ਨੇ ਜਾਰੀ ਕੀਤੇ ਹੁਕਮ , ਐਤਵਾਰ ਨੂੰ ਬੰਦ ਰਹੇਗਾ ਲੁਧਿਆਣਾ ਅਤੇ ਜਲੰਧਰ

143
Share

ਘਰੋ ਘਰੀ ਜ਼ਰੂਰੀ ਵਸਤਾਂ ਪਹੁੰਚਾਉਣ ਦੀ ਰਹੇਗੀ ਛੋਟ

ਲੁਧਿਆਣਾ/ਜਲੰਧਰ, 24 ਅਪ੍ਰੈਲ (ਪੰਜਾਬ ਮੇਲ)- ਲੁਧਿਆਣਾ ਦੇ ਡੀਸੀ ਵਰਿੰਦਰ ਸ਼ਰਮਾ ਨੇ ਸਖ਼ਤ ਆਦੇਸ਼ ਦਿੰਦਿਆਂ ਕਿਹਾ ਕਿ 25 ਅਪ੍ਰੈਲ ਯਾਨੀ ਐਤਵਾਰ ਨੂੰ ਲੁਧਿਆਣੇ ਚ ਸਭ ਕੁਝ ਬੰਦ ਰਹੇਗਾ। ਆਪਣੇ ਆਦੇਸ਼ ਚ ਡੀਸੀ ਵਰਿੰਦਰ ਸ਼ਰਮਾ ਨੇ ਅੱਗੇ ਕਿਹਾ ਕਿ ਇਸ ਦੌਰਾਨ ਸਿਰਫ ਮੈਡੀਕਲ ਦੁਕਾਨਾਂ ਹੀ ਖੋਲ੍ਹ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਇਸ ਸਮੇਂ ਕੋਰੋਨਾਵਾਇਰਸ ਕਰਕੇ  ਬਹੁਤ ਭੈੜੀ ਸਥਿਤੀ ਚੋਂ ਲੰਘ ਰਿਹਾ ਹੈ। ਲੋਕਾਂ ਦੇ ਸਹਿਯੋਗ ਨਾਲ ਹੀ ਸਭ ਕੁਝ ਸਹੀ ਹੋ ਸਕਦਾ ਹੈ। ਆਪਣੀ ਅਪੀਲ ਚ ਉਨ੍ਹਾਂ ਕਿਹਾ ਕਿ ਐਤਵਾਰ ਨੂੰ ਹਰ ਤਰ੍ਹਾਂ ਦੀ ਦੁਕਾਨਹੋਟਲਰੈਸਟੋਰੈਂਟ ਬੰਦ ਹੋਣਗੇ। ਪਰ ਕੈਮਿਸਟ ਦੁਕਾਨਾਂ ਖੁੱਲ੍ਹ ਸਕਦੀਆਂ ਹਨ। ਇਸ ਦੇ ਨਾਲ ਹੀ ਦੁੱਧ ਦੀ ਸਪਲਾਈ ਬੰਦ ਨਹੀਂ ਹੋਵੇਗੀਸਿਰਫ ਦੁਕਾਨਾਂ ਬੰਦ ਰਹਿਣਗੀਆਂ। ਜੇ ਕੋਈ ਵਿਕਰੇਤਾ ਜਾਂ ਘਰਘਰ ਜਾ ਕੇ ਦੁੱਧ ਵੇਚਣ ਵਾਲਾ ਵੀ ਆਮ ਵਾਂਗ ਦੁੱਧ ਵੇਚ ਸਕਦਾ ਹੈ। ਡੀਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇੱਕ ਦਿਨ ਦਾ ਬੰਦ ਹੋਣ ਨਾਲ ਕੁਝ ਨਹੀਂ ਜਾਵੇਗਾ। ਲੋਕ ਆਪਣੇ ਘਰਾਂ ਵਿੱਚ ਰਹਿੰਦੇ ਹਨ ਅਤੇ ਜੇ ਇਹ ਬਹੁਤ ਜ਼ਰੂਰੀ ਨਹੀਂ ਤਾਂ ਘਰਾਂ ਚ ਹੀ ਰਿਹਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਥਿਤੀ ਭਿਆਨਕ ਹੈ। ਲੋਕ ਆਕਸੀਜਨ ਦੀ ਘਾਟ ਨਾਲ ਮਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਕਸੀਜਨ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਨੂੰ ਚੇਤਾਵਨੀ ਵੀ ਦਿੱਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਨਾਲ ਖੜ੍ਹਣਨਾ ਕਿ ਕਾਲਾ ਬਾਜ਼ਾਰੀ ਨਾਲ ਪੈਸਾ ਕਮਾਉਣ।

ਡਿਪਟੀ ਕਮਿਸ਼ਨਰ ਜਲੰਧਰ ਵਲੋਂ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਜ਼ਿਲ੍ਹਾ ਜਲੰਧਰ ਵਿੱਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਸਨ। ਐਤਵਾਰ ਨੂੰ ਲੱਗ ਰਹੇ ਲਾਕ ਡਾਊਨ ਦੇ ਨਿਯਮਾਂ ਬਾਰੇ ਦੱਸਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਐਤਵਾਰ ਨੂੰ ਮਾਲ, ਮਾਰਕੀਟ, ਦੁਕਾਨਾਂ ਤੇ ਰੈਸਟੋਰੈਂਟ ਤੇ ਹੋਟਲਾਂ ਨੂੰ ਬੰਦ ਰੱਖਣ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ ਪਰ ਕੁਝ ਸੇਵਾਵਾਂ ਵਿੱਚ ਐਤਵਾਰ ਛੋਟ ਦਿਤੀ ਗਈ ਹੈ। ਜਿਸ ਮੁਤਾਬਕ 24 ਘੰਟੇ ਦਿਨ ਰਾਤ ਸ਼ਿਫਟਾਂ ਵਿੱਚ ਚੱਲਣ ਵਾਲੀਆਂ ਫੈਕਟਰੀਆਂ ਦੇ ਮੁਲਾਜ਼ਮ ਕੰਮ ਕਰ ਸਕਣਗੇ। ਮੈਡੀਕਲ ਦੀ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਸਬਜੀ, ਦੁੱਧ, ਖਾਣਾ, ਰਾਸ਼ਣ, ਫੱਲ ਸਬਜ਼ੀਆਂ ਅਤੇ ਜਾਨਵਰਾਂ ਦੇ ਚਾਰੇ ਆਦਿ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਪਰ ਘਰੋ ਘਰੀ ਜ਼ਰੂਰੀ ਵਸਤਾਂ ਪਹੁੰਚਾਉਣ ਦੀ ਛੋਟ ਰਹੇਗੀ। ਇਸ ਤੋਂ ਇਲਾਵਾ ਏਟੀਐੱਮ ਤੇ ਪੈਟਰੋਲ ਪੰਪ ਖੁੱਲੇ੍ਹ ਰਹਿਣਗੇ। ਡਿਪਟੀ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਦੌਰਾਨ ਹਾਈਵੇਅ ‘ਤੇ ਆਵਾਜਾਈ ਚਾਲੂ ਰਹੇਗੀ।


Share